For the best experience, open
https://m.punjabitribuneonline.com
on your mobile browser.
Advertisement

ਸੇਮ ਨਾਲੇ ’ਚ ਗੰਦਾ ਪਾਣੀ ਸੁੱਟਣ ਦਾ ਮਾਮਲਾ ਹਾਈ ਕੋਰਟ ਪੁੱਜਿਆ

11:39 AM May 01, 2024 IST
ਸੇਮ ਨਾਲੇ ’ਚ ਗੰਦਾ ਪਾਣੀ ਸੁੱਟਣ ਦਾ ਮਾਮਲਾ ਹਾਈ ਕੋਰਟ ਪੁੱਜਿਆ
ਸੇਮ ਨਾਲੇ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਤਰਖਾਣਵਾਲਾ ਦੇ ਵਸਨੀਕ।
Advertisement

ਲਖਵਿੰਦਰ ਸਿੰਘ
ਮਲੋਟ, 30 ਅਪਰੈਲ
ਪਿੰਡ ਤਰਖਾਣਵਾਲਾ ਨੇੜਿਓਂ ਲੰਘਦੇ ਮਹਿਰਾਜਵਾਲਾ ਸੇਮ ਨਾਲੇ ਵਿੱਚ ਦਰਜਨ ਦੇ ਕਰੀਬ ਪਿੰਡਾਂ ਦੇ ਨਿਕਾਸੀ ਪਾਣੀ ਦੀਆਂ ਪਾਇਪਾਂ ਦੇ ਕੁਨੈਕਸ਼ਨ ਕਰਨ ਤੋਂ ਪਿੰਡ ਵਾਸੀ ਔਖੇ ਹਨ। ਉਨ੍ਹਾਂ ਕਿਹਾ ਕਿ ਸੇਮ ਨਾਲਾ ਤਾਂ ਪਹਿਲਾਂ ਹੀ ਬਹੁਤ ਤੰਗ ਸੀ ਤੇ ਉੱਚਾ ਹੋਣ ਕਰਕੇ ਸਾਰਾ ਪਾਣੀ ਉਨ੍ਹਾਂ ਦੇ ਖੇਤਾਂ ਵਿੱਚ ਪੈਂਦਾ ਸੀ ਤੇ ਹੁਣ ਤਾਂ ਹਾਲ ਹੋਰ ਮਾੜਾ ਹੋ ਜਾਵੇਗਾ। ਪ੍ਰਸ਼ਾਸਨ ਵੱਲੋਂ ਸੁਣਵਾਈ ਨਾ ਕਰਨ ’ਤੇ ਪਿੰਡ ਵਾਸੀਆ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ। ਇਸ ਸਬੰਧੀ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਪਿੰਡ ਵਾਸੀਆਂ ਗੁਰਚਰਨ ਸਿੰਘ, ਬਲਕਰਨ ਸਿੰਘ, ਬਲਜਿੰਦਰ ਸਿੰਘ, ਹਰਜਿੰਦਰ ਸਿੰਘ, ਖੁਸ਼ਿਵੰਦਰ ਸਿੰਘ, ਮੇਜਰ ਸਿੰਘ, ਰਾਜਵੰਤ ਸਿੰਘ, ਗੁਰਲਾਭ ਸਿੰਘ, ਅਜੈਬ ਸਿੰਘ ਤੇ ਦਰਸ਼ਨ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ਅਤੇ ਵਿਭਾਗ ਦੇ ਐਸਸੀ ਨੂੰ ਲਿਖਤੀ ਪੱਤਰ ਰਾਹੀਂ ਅਪੀਲ ਕੀਤੀ ਸੀ ਕਿ ਜੇਕਰ ਸੇਮ ਨਾਲੇ ਵਿੱਚ ਹੋਰ ਪਾਣੀ ਸੁੱਟਣਾ ਹੈ ਤਾਂ ਇਸ ਨੂੰ ਹੋਰ ਡੂੰਘਾ ਅਤੇ ਚੌੜਾ ਕੀਤਾ ਜਾਵੇ ਅਤੇ ਅਗਲੇ ਪਾਸਿਓ ਵੀ ਨਾਲੇ ਨੂੰ ਨੀਵਾਂ ਕੀਤਾ ਜਾਵੇ ਤਾਂ ਜੋ ਸਾਰੇ ਦਾ ਸਾਰਾ ਪਾਣੀ ਖੇਤਾਂ ਵਿੱਚ ਪੈਣ ਦੀ ਬਜਾਇ ਅੱਗੇ ਨਿਕਾਸੀ ਹੋ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਵਿਭਾਗ ਉਨ੍ਹਾਂ ਨੂੰ ਪਿਛਲੇ ਲਗਪਗ 8 ਮਹੀਨਿਆਂ ਤੋਂ ਤਜਵੀਜ਼ ਬਣਾ ਕੇ ਭੇਜੀ ਹੋਣ ਦਾ ਲਾਰਾ ਲਾ ਰਿਹਾ ਹੈ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਇੱਕ ਤਕੜਾ ਮੀਂਹ ਪੈ ਗਿਆ ਤਾਂ ਇਸ ਵਾਰ ਦਰਜਨ ਦੇ ਕਰੀਬ ਪਿੰਡ ਸਮੇਤ ਜਮੀਨਾਂ ਪਾਣੀ ਵਿੱਚ ਡੁੱਬ ਜਾਣਗੇ। ਇਸ ਬਾਰੇ ਐਕਸੀਅਨ ਡਰੇਨਜ ਬਲਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਡਰੇਨ ਨੂੰ ਚੌੜਾ ਕਰਨ ਲਈ ਪ੍ਰੋਪਜਲ ਭੇਜੀ ਹੋਈ ਹੈ, ਜਿਸਦੇ ਮਨਜੂਰੀ ਆਉਂਦਿਆਂ ਹੀ ਕੰਮ ਸੁਰੂ ਕਰਵਾ ਦਿੱਤਾ ਜਾਵੇਗਾ।

Advertisement

Advertisement
Author Image

Advertisement
Advertisement
×