ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੁਢਲਾਡਾ ’ਚ ਬਣਨ ਵਾਲੀ ਨਵੀਂ ਅਨਾਜ ਮੰਡੀ ਦਾ ਮਾਮਲਾ ਭਖਿਆ

08:39 AM Sep 06, 2024 IST
ਕਾਂਗਰਸੀ ਆਗੂ ਡਾ. ਰਣਬੀਰ ਕੌਰ ਮੀਆਂ ਪੰਜਾਬ ਮੰਡੀ ਬੋਰਡ ਦੇ ਸਕੱਤਰ ਨੂੰ ਮੰਗ ਪੱਤਰ ਸੌਂਪਦੇ ਹੋਏ।

ਜੋਗਿੰਦਰ ਸਿੰਘ ਮਾਨ
ਮਾਨਸਾ, 5 ਸਤੰਬਰ
ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਸਬ-ਡਿਵੀਜ਼ਨ ਵਾਲੇ ਸ਼ਹਿਰ ਦੀ ਅਨਾਜ ਮੰਡੀ ਨੂੰ ਸ਼ਹਿਰ ਤੋਂ ਬਾਹਰ ਲਿਜਾਕੇ ਨਵੀਂ ਅਨਾਜ ਮੰਡੀ ਬਣਾਉਣ ਦਾ ਪ੍ਰਾਜੈਕਟ ਰੱਦ ਹੋਣ ਦਾ ਮਾਮਲਾ ਭਖ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਮਹੀਨੇ ਪਹਿਲਾਂ ਬੁਢਲਾਡਾ ਵਿੱਚ ਆਪਣੀ ਫੇਰੀ ਦੌਰਾਨ ਮੰਚ ਤੋਂ ਦਾਅਵਾ ਕੀਤਾ ਸੀ ਕਿ 50 ਏਕੜ ਵਿਚ ਬਣਾਈ ਜਾਣ ਵਾਲੀ ਅਨਾਜ ਮੰਡੀ ਲੋਕ ਹਿੱਤਾਂ ਲਈ ਸ਼ਹਿਰ ਤੋਂ ਬਾਹਰ ਛੇਤੀ ਲਿਜਾਈ ਜਾਵੇਗੀ ਪਰ ਹੁਣ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਡਾ. ਰਣਵੀਰ ਕੌਰ ਮੀਆਂ ਨੇ ਪੰਜਾਬ ਮੰਡੀ ਬੋਰਡ ਦੇ ਉਚ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਇਹ ਪ੍ਰਾਜੈਕਟ ਹਵਾ ਵਿੱਚ ਹੈ। ਡਾ. ਰਣਵੀਰ ਕੌਰ ਮੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਐਲਾਨ ਨੂੰ ਕਾਗਜ਼ੀ ਅਤੇ ਖਾਨਾਪੂਰਤੀ ਦੱਸਦਿਆਂ ਕਿਹਾ ਕਿ ਅਕਸਰ ਮੁੱਖ ਮੰਤਰੀ ਅਜਿਹੇ ਐਲਾਨ ਕਰਕੇ ਵਿਕਾਸ ਦੇ ਨਾਮ ’ਤੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਵੇਂ ਹੁਣ ਬੁਢਲਾਡਾ ਮੰਡੀ ਦੀ ਅਨਾਜ ਮੰਡੀ ਦਾ ਪ੍ਰਾਜੈਕਟ ਐਲਾਨ ਤਾਂ ਦਿੱਤਾ ਗਿਆ ਪਰ ਮੁੜ ਇਸ ’ਤੇ ਕੋਈ ਯੋਜਨਾ ਹੀ ਨਹੀਂ ਬਣ ਸਕੀ। ਜ਼ਿਕਰਯੋਗ ਹੈ ਕਿ ਸ਼ਹਿਰ ਬੁਢਲਾਡਾ ਦੀ ਵਰ੍ਹਿਆਂ ਤੋਂ ਬਣੀ ਅਨਾਜ ਮੰਡੀ ਛੋਟੀ ਅਤੇ ਵਸਣ ਵਾਲੇ ਇਲਾਕੇ ਵਿਚ ਹੋਣ ਕਰਕੇ ਆੜ੍ਹਤੀਆਂ, ਵਪਾਰੀਆਂ ਅਤੇ ਆਮ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ। ਲੋਕਾਂ ਨੇ ਸ਼ਹਿਰ ਵਿਚਲੀ ਇਸ ਅਨਾਜ ਮੰਡੀ ਨੂੰ ਸ਼ਹਿਰ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਸੀ। ਡਾ. ਰਣਵੀਰ ਕੌਰ ਮੀਆਂ ਨੇ ਪੰਜਾਬ ਮੰਡੀ ਬੋਰਡ ਦੀ ਸਕੱਤਰ ਨੀਲਮਾ ਨਾਲ ਮੁਲਾਕਾਤ ਕਰਕੇ ਇਹ ਅਨਾਜ ਮੰਡੀ ਛੇਤੀ ਬਣਾਉਣ ਲਈ ਇੱਕ ਮੰਗ ਪੱਤਰ ਵੀ ਦਿੱਤਾ। ਵਿਧਾਇਕ ਅਤੇ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਬੁੱਧਰਾਮ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਕੀਤੇ ਜਾਂਦੇ ਐਲਾਨ ਕਦੇ ਰੱਦ ਨਹੀਂ ਹੁੰਦੇ ਹਨ, ਸਗੋਂ ਇਸ ਉਤੇ ਵਿਰੋਧੀ ਧਿਰਾਂ ਰਾਜਨੀਤੀ ਕਰਨ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਛੇਤੀ ਹੀ ਬੁਢਲਾਡਾ ਵਿਖੇ ਬਹੁਕਰੋੜੀ ਅਨਾਜ ਮੰਡੀ ਸ਼ਹਿਰ ਤੋਂ ਬਾਹਰ 50 ਏਕੜ ਵਿੱਚ ਉਸਾਰੀ ਜਾ ਰਹੀ ਹੈ।

Advertisement

Advertisement