ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਨਸਾ ਦੇ ਸੀਵਰੇਜ ਦਾ ਮਾਮਲਾ ਵਿਧਾਨ ਸਭਾ ’ਚ ਉਠਿਆ

09:00 AM Sep 04, 2024 IST
ਮਾਨਸਾ ਦੇ ਸੰਘਣੀ ਆਬਾਦੀ ਵਾਲੇ ਖੇਤਰ ’ਚ ਭਰਿਆ ਸੀਵਰੇਜ ਦਾ ਗੰਦਾ ਪਾਣੀ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 3 ਸਤੰਬਰ
ਮਾਨਸਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਉਲਝੀ ਹੋਈ ਸੀਵਰੇਜ ਦੀ ਤਾਣੀ ਦਾ ਮਾਮਲਾ ਅੱਜ ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਉਭਾਰਿਆ ਗਿਆ। ਉਲਝੇ ਹੋਏ ਇਸ ਮਾਮਲੇ ਦੇ ਹੱਲ ਲਈ ਵਿਧਾਇਕ ਨੇ ਵਿਧਾਨ ਸਭਾ ਰਾਹੀਂ ਮੰਗ ਕੀਤੀ ਕਿ ਸ਼ਹਿਰ ਵਿਚ ਸੀਵਰੇਜ ਦੀ ਸਾਂਭ-ਸੰਭਾਲ ਵਾਲੀ ਇੱਕ ਪ੍ਰਾਈਵੇਟ ਕੰਪਨੀ ਕੋਲੋਂ ਸੀਵਰੇਜ ਦਾ ਕੰਮ ਵਾਪਸ ਲੈ ਕੇ ਨਗਰ ਕੌਂਸਲ ਮਾਨਸਾ ਜਾਂ ਸੀਵਰੇਜ ਬੋਰਡ ਨੂੰ ਦਿੱਤਾ ਜਾਵੇ।
ਮਾਨਸਾ ਦੇ ਹਲਕਾ ਵਿਧਾਇਕ ਡਾ. ਵਿਜੈ ਸਿੰਗਲਾ ਨੇ ਅੱਜ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਜ਼ੀਰੋ ਆਵਰ ’ਚ ਸਵਾਲ ਕਰਦਿਆਂ ਕਿਹਾ ਕਿ ਮਾਨਸਾ, ਬੁਢਲਾਡਾ ਅਤੇ ਭੀਖੀ ਸ਼ਹਿਰ ਦੇ ਸੀਵਰੇਜ ਦੀ ਸਾਂਭ-ਸੰਭਾਲ ਦਾ ਠੇਕਾ ਪ੍ਰਾਈਵੇਟ ਕੰਪਨੀ ਕੋਲ ਹੈ, ਜਿਸ ਨੂੰ ਤਕਰੀਬਨ 20 ਲੱਖ ਰੁਪਏ ਮਹੀਨਾ ਠੇਕੇ ਦਿੱਤਾ ਜਾ ਰਿਹਾ ਹੈ ਪਰ ਫਿਰ ਵੀ ਕੰਪਨੀ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਸਮੇਂ-ਸਿਰ ਤਨਖਾਹ ਨਹੀਂ ਦਿੱਤੀ ਜਾਂਦੀ ਹੈ ਜਿਸ ਕਾਰਨ ਮੁਲਾਜ਼ਮ ਅੱਧ ਮਹੀਨਾ ਹੜਤਾਲ ’ਤੇ ਹੀ ਰਹਿੰਦੇ ਹਨ ਅਤੇ ਸ਼ਹਿਰ ਵਿੱਚ ਸਫ਼ਾਈ ਪ੍ਰਬੰਧਾਂ ਦੇ ਕਾਰਜ ਰੁਕ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕੰਪਨੀ ਕੋਲ ਸਿਰਫ਼ ਇੱਕ ਹੀ ਬੱਕਟ ਮਸ਼ੀਨ ਹੈ ਜੋ ਕਿ ਕਾਫ਼ੀ ਨਹੀਂ ਹੈ। ਵਿਧਾਇਕ ਨੇ ਕਿਹਾ ਕਿ ਇਸ ਕੰਪਨੀ ਦੇ ਟੈਂਡਰ ਨੂੰ ਖ਼ਤਮ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦਿੱਤੇ ਜਾਂਦੇ ਪੈਸਿਆਂ ਨਾਲ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਨੂੰ ਆਪਣੇ ਪੱਧਰ ’ਤੇ ਕੰਮ ਕਰਵਾਉਣਾ ਦੀ ਆਗਿਆ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਮਾਨਸਾ ਵੱਲੋਂ ਵੀ ਤਕਰੀਬਨ 60 ਲੱਖ ਰੁਪਏ ਸਲਾਨਾ ਸੀਵਰੇਜ ਬੋਰਡ ਮਾਨਸਾ ਨੂੰ ਦਿੱਤਾ ਜਾਂਦਾ ਹੈ ਅਤੇ ਵਿਧਾਇਕ ਵੱਲੋਂ ਸੀਵਰੇਜ ਦੇ ਮਸਲੇ ਦੇ ਹੱਲ ਲਈ ਪਹਿਲਾਂ ਵੀ ਵਿਧਾਨ ਸਭਾ ਵਿੱਚ ਆਵਾਜ਼ ਉਠਾਈ ਸੀ। ਮਾਨਸਾ ਵਿੱਚ ਉਲਝੇ ਹੋਏ ਸੀਵਰੇਜ ਦੇ ਮਾਮਲੇ ਦੇ ਹੱਲ ਲਈ ਲੋਕ ਸਭਾ ਚੋਣਾਂ ਵੇਲੇ ਸ਼ਹਿਰੀਆਂ ਵੱਲੋਂ ਵਿੱਢੇ ਹੋਏ ਸੰਘਰਸ਼ ਤਹਿਤ ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਘੇਰ ਕੇ ਮਸਲੇ ਦੇ ਹੱਲ ਲਈ ਮੰਚ ਤੋਂ ਐਲਾਨ ਕਰਨ ਵਾਸਤੇ ਕਿਹਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹਿਰ ਵਿੱਚ ਕੱਢੇ ਗਏ ਰੋਡ ਸ਼ੋਅ ਦੌਰਾਨ ਲੋਕਾਂ ਨਾਲ ਇਸ ਮਸਲੇ ਦੇ ਹੱਲ ਲਈ ਵਿਸ਼ੇਸ ਗ੍ਰਾਂਟ ਦੇਣ ਦਾ ਵਾਅਦਾ ਵੀ ਕੀਤਾ ਸੀ ਅਤੇ ਇਹ ਮਸਲਾ ਅੱਜ-ਕੱਲ੍ਹ ਮਾਨਸਾ ਸ਼ਹਿਰ ਦਾ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ।

Advertisement

Advertisement