ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਭਾ ਦੇ ਸਨਿੇਮਾ ਰੋਡ ਦੀ ਮੁੜ ਉਸਾਰੀ ਦਾ ਮਾਮਲਾ ਭਖਿਆ

10:29 AM Oct 12, 2023 IST
ਨਾਭਾ ਦੇ ਬੌੜਾਂ ਗੇਟ ਚੌਕ ਵਿੱਚ ਧਰਨਾ ਦਿੰਦੇ ਹੋਏ ਦੁਕਾਨਦਾਰ ਤੇ ਲੋਕ। -ਫੋਟੋ: ਰਾਜੇਸ਼ ਸੱਚਰ

ਜੈਸਮੀਨ ਭਾਰਦਵਾਜ
ਨਾਭਾ, 11 ਅਕਤੂਬਰ
ਸਥਾਨਕ ਸਨਿੇਮਾ ਰੋਡ ਦੀ ਮੁੜ ਉਸਾਰੀ ਦਾ ਮਾਮਲਾ ਪੂਰੀ ਤਰ੍ਹਾਂ ਭਖ ਚੁੱਕਾ ਹੈ, ਜਿਸ ਨੂੰ ਲੈ ਕੇ ਅੱਜ ਮੈਹਸ ਗੇਟ ਮਾਰਕੀਟ ਦੇ ਦੁਕਾਨਦਾਰਾਂ ਨੇ ਅੱਜ ਬੌੜਾਂ ਗੇਟ ਚੌਕ ਜਾਮ ਕੀਤਾ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦੁਕਾਨਾਂ ਅੱਗੇ ਦੀ ਸੜਕ ਦੀ ਪੁਟਾਈ ਕਰਕੇ ਛੱਡਣ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੋਇਆ ਪਿਆ। ਉਨ੍ਹਾਂ ਕਿਹਾ ਕਿ ਜੇਕਰ ਸੜਕ ਬਣਾਉਣੀ ਨਹੀਂ ਸੀ ਪੁਟਾਈ ਕਿਉਂ ਕਰਵਾਈ? ਇਸ ਧਰਨੇ ਵਿੱਚ ਕਈ ਕੌਂਸਲਰ ਵੀ ਸ਼ਾਮਲ ਹੋਏ ਤੇ ਮੰਗ ਕੀਤੀ ਸੜਕ ਦਾ ਕੰਮ ਕੀਤਾ ਜਾਵੇ ਤੇ ਠੇਕੇਦਾਰ ’ਤੇ ਦਰਜ ਕੇਸ ਰੱਦ ਕੀਤਾ ਜਾਵੇ। ਹਾਲਾਂਕਿ ਨਗਰ ਕੌਂਸਲ ਈਓ ਗੁਰਚਰਨ ਸਿੰਘ ਨੇ ਮਾਰਕੀਟ ਵਾਲਿਆਂ ਤੋਂ ਮਾਮਲੇ ਦੇ ਹੱਲ ਲਈ ਦੋ ਦਿਨ ਦਾ ਸਮਾਂ ਮੰਗਿਆ, ਜਿਸ ਮਗਰੋਂ ਧਰਨਾ ਚੁੱਕ ਲਿਆ ਗਿਆ।
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਇਸ ਸੜਕ ਦੇ ਮੁੜ ਨਿਰਮਾਣ ’ਤੇ ਡਿਪਟੀ ਕਮਿਸ਼ਨਰ ਵੱਲੋਂ ਲੱਗੀ ਸਟੇਅ ਦੀ ਉਲੰਘਣਾ ਕਰਦੇ ਹੋਏ ਸੜਕ ਦਾ ਇੱਕ ਹਿੱਸਾ ਪੁੱਟਣ ਦੇ ਦੋਸ਼ ਹੇਠ ਇੱਕ ਨਿੱਜੀ ਠੇਕੇਦਾਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਸਨਿੇਮਾ ਰੋਡ ਵਾਸੀ ਕੁਝ ਲੋਕਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਇਸ ਸੜਕ ਦੇ ਕੰਮ ਦੀ ਪੜਤਾਲ ਜਾਰੀ ਹੈ ਤੇ ਇਸ ਦੇ ਮੁੜ ਨਿਰਮਾਣ ’ਤੇ ਡੀਸੀ ਪਟਿਆਲਾ ਵੱਲੋਂ ਸਟੇਅ ਲਾਈ ਹੋਈ ਹੈ। ਸ਼ਿਕਾਇਤ ਮੁਤਾਬਕ ਸੜਕ ਉੱਚੀ ਕਰਕੇ ਬਣਾਉਣ ਨਾਲ ਦੁਕਾਨਾਂ ਤੇ ਮਕਾਨ ਅੰਦਰ ਪਾਣੀ ਦੀ ਮਾਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲੁੱਕ ਵਾਲੀ ਸੜਕ ਵਧੀਆ ਹਾਲਤ ’ਚ ਹੈ ਪਰ ਇਸ ਨੂੰ ਪੁੱਟ ਕੇ ਇੰਟਰਲਾਕ ਲਾਈ ਜਾ ਰਹੀ ਹੈ। ਜਦਕਿ ਇਥੇ ਅਨਾਜ ਨਾਲ ਭਰੇ ਟਰੱਕ ਚੱਲਣ ਕਰਕੇ ਇੰਟਰਲਾਕ ਸੜਕ ਕਾਮਯਾਬ ਨਹੀਂ ਹੋਵੇਗੀ।

Advertisement

ਕਾਂਗਰਸ ਰਾਜ ਦੌਰਾਨ ਪਾਸ ਹੋਏ ਟੈਂਡਰ ਦੀ ਜਾਂਚ ਹੋਵੇ: ਦੇਵ ਮਾਨ

ਵਿਧਾਇਕ ਦੇਵ ਮਾਨ ਅੱਜ ਲੋਕਾਂ ਦੀ ਤਕਲੀਫ ਸੁਣਨ ਧਰਨੇ ਵਿੱਚ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਸੜਕ ਮਈ 2020 ਵਿੱਚ ਨਵੀਂ ਬਣੀ ਤੇ ਫਿਰ ਤੋਂ ਇਸ ਦਾ ਟੈਂਡਰ ਅਗਲੇ ਸਾਲ ਹੀ 2021 ਵਿਚ ਲਗਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇਹ ਟੈਂਡਰ ਕਾਨੂੰਨ ਮੁਤਾਬਕ ਸਹੀ ਨਹੀਂ ਹੈ ਤਾਂ ਪਾਸ ਕਰਨ ਵਾਲੇ ਸੰਬੰਧਿਤ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਦਿੱਤੀ ਜਾਵੇ।

 

Advertisement

Advertisement
Advertisement