For the best experience, open
https://m.punjabitribuneonline.com
on your mobile browser.
Advertisement

ਕੈਬਨਿਟ ਮੰਤਰੀ ਵੱਲੋਂ ਦੋ ਭਾਈਚਾਰਿਆਂ ਖ਼ਿਲਾਫ਼ ਟਿੱਪਣੀਆਂ ਦਾ ਮਾਮਲਾ ਭਖਿਆ

08:40 AM Apr 15, 2024 IST
ਕੈਬਨਿਟ ਮੰਤਰੀ ਵੱਲੋਂ ਦੋ ਭਾਈਚਾਰਿਆਂ ਖ਼ਿਲਾਫ਼ ਟਿੱਪਣੀਆਂ ਦਾ ਮਾਮਲਾ ਭਖਿਆ
Advertisement

ਪੱਤਰ ਪ੍ਰੇਰਕ
ਜ਼ੀਰਾ, 14 ਅਪਰੈਲ
ਇੱਥੇ ਸਾਬਕਾ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਰਾਮਗੜ੍ਹੀਆ ਅਤੇ ਸਵਰਨਕਾਰਾਂ ਖ਼ਿਲਾਫ਼ ਬੋਲੇ ਗਏ ਅਪਸ਼ਬਦਾਂ ਦੀ ਨਿੰਦਾ ਕੀਤੀ ਹੈ। ਸ੍ਰੀ ਜ਼ੀਰਾ ਨੇ ਕਿਹਾ ਕਿ ਰਾਮਗੜ੍ਹੀਆ ਭਾਈਚਾਰੇ ਨੇ ਸਿੱਖ ਕੌਮ ਲਈ ਬਹੁਤ ਹੀ ਕੁਰਬਾਨੀਆਂ ਦਿੱਤੀਆਂ ਹਨ ਅਤੇ ਮੌਜੂਦਾ ਸਮੇਂ ਵੀ ਰਾਮਗੜ੍ਹੀਆ ਬਰਾਦਰੀ ਵੱਖ-ਵੱਖ ਖੇਤਰਾਂ ’ਚ ਉੱਚ ਅਹੁਦਿਆਂ ’ਤੇ ਤਾਇਨਾਤ ਹੈ। ਇਸ ਬਰਾਦਰੀ ਖ਼ਿਲਾਫ਼ ਅਜਿਹੀ ਟਿੱਪਣੀ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸਵਰਨਕਾਰਾਂ ਬਿਨਾਂ ਸਾਡੇ ਸਾਰੇ ਸ਼ਗਨਾਂ ਦੇ ਕੰਮ ਅਧੂਰੇ ਹਨ ਤੇ ਇਹ ਇੱਕ ਮਿਹਨਤੀ ਕੌਮ ਹੈ। ਕਾਂਗਰਸ ਪਾਰਟੀ ਦੇ ਤਜਰਬੇਕਾਰ ਆਗੂ ਹਰਿਮੰਦਰ ਸਿੰਘ ਗਿੱਲ ਨੂੰ ਨਿਸ਼ਾਨਾ ਬਣਾਉਣ ਲਈ ਇਨ੍ਹਾਂ ਦੋਵਾਂ ਬਰਾਦਰੀਆਂ ਦੇ ਨਾਮ ਹੇਠ ਘਟੀਆ ਸ਼ਬਦਾਵਲੀ ਵਰਤੀ ਗਈ ਹੈ ਜੋ ਅਤੀ ਨਿੰਦਣਯੋਗ ਯੋਗ ਹੈ। ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਮੰਤਰੀ ਨੇ ਅਜਿਹਾ ਕੁਝ ਕਿਹਾ ਹੈ ਜਿਸ ਕਾਰਨ ਰਾਮਗੜ੍ਹੀਏ ਅਤੇ ਸਵਰਨਕਾਰਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਵਿਰੋਧ ’ਚ ਕਈ ਥਾਈਂ ਰੋਸ ਪ੍ਰਦਰਸ਼ਨ ਵੀ ਕੀਤੇ ਗਏ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਉਨ੍ਹਾਂ ਨਾਲ ਡਟ ਕੇ ਖੜ੍ਹੀ ਹੈ। ਇਸ ਮੌਕੇ ਚੇਅਰਮੈਨ ਮਹਿੰਦਰਜੀਤ ਸਿੰਘ, ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਡਾ. ਰਛਪਾਲ ਸਿੰਘ, ਹਰੀਸ਼ ਜੈਨ ਗੋਗਾ, ਸ਼ਹਿਰੀ ਪ੍ਰਧਾਨ ਹਰੀਸ਼ ਤਾਂਗੜਾ, ਸਰਪੰਚ ਜਨਕ ਰਾਜ ਸ਼ਰਮਾ, ਗੁਰਪ੍ਰੀਤ ਸਿੰਘ ਸਿੱਧੂ, ਜਸਪਾਲ ਸਿੰਘ ਪੰਨੂ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×