For the best experience, open
https://m.punjabitribuneonline.com
on your mobile browser.
Advertisement

ਰੇਲਵੇ ਵੱਲੋਂ ਵਿਨੋਦ ਨਗਰ ਦਾ ਰਾਹ ਬੰਦ ਕਰਨ ਦਾ ਮਾਮਲਾ ਭਖਿਆ

08:05 AM May 03, 2024 IST
ਰੇਲਵੇ ਵੱਲੋਂ ਵਿਨੋਦ ਨਗਰ ਦਾ ਰਾਹ ਬੰਦ ਕਰਨ ਦਾ ਮਾਮਲਾ ਭਖਿਆ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 2 ਮਈ
ਇੱਥੋਂ ਦੇ ਵਾਰਡ ਨੰਬਰ-29 ਸਥਿਤ ਰੇਲ ਪੱਟੜੀ ਦੇ ਨਾਲ ਵਿਨੋਦ ਨਗਰ ਨੂੰ ਜਾਂਦੇ ਰਸਤਿਆਂ ਨੂੰ ਰੇਲਵੇ ਵੱਲੋਂ ਬੰਦ ਕਰਵਾਉਣ ਤੋਂ ਬਾਅਦ ਮਾਮਲਾ ਮਾਮਲਾ ਭਖ ਗਿਆ ਹੈ।
ਜਾਣਕਾਰੀ ਅਨੁਸਾਰ ਰੇਲਵੇ ਵਿਭਾਗ ਨੇ ਇਸ ਥਾਂ ’ਤੇ ਆਪਣਾ ਦਾਅਵਾ ਠੋਕਿਆ ਹੈ ਤੇ ਨਗਰ ਕੌਂਸਲ ਖੰਨਾ ਆਪਣਾ ਹੱਕ ਜਤਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਜਗ੍ਹਾ ’ਤੇ ਕੌਂਸਲ ਵੱਲੋਂ ਸੀਵਰੇਜ ਪਾਈਪਲਾਈਨ ਪਾ ਦਿੱਤੀ ਗਈ ਹੈ ਤੇ ਉੱਥੇ ਇੰਟਰਲੌਕ ਟਾਈਲਾਂ ਲਾਉਣ ਦੀ ਤਿਆਰੀ ਚੱਲ ਰਹੀ ਹੈ। ਇਥੋਂ ਤੱਕ ਕਿ ਬਿਜਲੀ ਦੇ ਖੰਭੇ ਵੀ ਲਗਾ ਦਿੱਤੇ ਗਏ ਹਨ।
ਦੋ ਦਿਨ ਪਹਿਲਾਂ ਰੇਲਵੇ ਦੀ ਕਾਰਵਾਈ ਤੋਂ ਬਾਅਦ ਨਗਰ ਕੌਂਸਲ ਨੇ ਫਿਲਹਾਲ ਸੜਕ ਬਣਾਉਣ ਦਾ ਕੰਮ ਰੋਕ ਕੇ ਰੇਲਵੇ ਨੂੰ ਪੱਤਰ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਸੀਵਰੇਜ ਵਿਭਾਗ ਤੋਂ ਵੀ ਰਿਪੋਰਟ ਮੰਗੀ ਗਈ ਹੈ। ਰੇਲਵੇ ਵਿਭਾਗ ਵੱਲੋਂ ਖੰਨਾ ’ਚ ਨਵੀਂ ਰੇਲਵੇ ਲਾਈਨ ਵਿਛਾਈ ਜਾਣੀ ਹੈ, ਜਿਸ ਲਈ ਆਉਣ ਵਾਲੇ ਦਿਨਾਂ ਵਿਚ ਕਬਜ਼ੇ ਹਟਾਉਣ ਦੀ ਗੱਲ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਰੇਲਵੇ ਨੇ ਇਥੋਂ ਦੇ ਵਿਨੋਦ ਨਗਰ ਨੂੰ ਜਾਣ ਵਾਲੇ ਚੋਰ ਰਸਤਿਆਂ ਨੂੰ ਬੰਦ ਦਿੱਤਾ ਸੀ, ਜਿਸ ਦਾ ਲੋਕਾਂ ਨੇ ਵਿਰੋਧ ਕੀਤਾ। ਰੇਲਵੇ ਵਿਭਾਗ ਦੇ ਐੱਸਐੱਸਈ ਜਸਮੇਲ ਸਿੰਘ ਨੇ ਕਿਹਾ ਕਿ ਇਹ ਥਾਂ ਰੇਲਵੇ ਦੀ ਹੈ। ਰੇਲਵੇ ਪਟੜੀ ਦੇ ਵਿਸਥਾਰ ਦਾ ਕੰਮ ਚੱਲ ਰਿਹਾ ਹੈ। ਜਲਦ ਹੀ ਰੇਲਵੇ ਦੀ ਥਾਂ ’ਤੇ ਪਾਈ ਸੀਵਰੇਜ ਲਾਈਨ ਤੇ ਸੜਕ ਨੂੰ ਹਟਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਰੇਲਵੇ ਦੀ ਜਗ੍ਹਾ ’ਤੇ ਨਾਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਦੂਜੇ ਪਾਸੇ ਸੀਵਰੇਜ ਵਿਭਾਗ ਦੇ ਐਸਡੀਓ ਨੇ ਫੋਨ ਨਹੀਂ ਚੁੱਕਿਆ। ਜੇਈ ਰਮਨ ਨੇ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਤੋਂ ਪਹਿਲਾਂ ਦਾ ਕੰਮ ਹੈ। ਇਹ ਕੰਮ ਸੀਵਰੇਜ ਬੋਰਡ ਵੱਲੋਂ ਰੇਲਵੇ ਤੋਂ ਸਹਿਮਤੀ ਲੈ ਕੇ ਹੀ ਕੀਤਾ ਗਿਆ ਹੋਵੇਗਾ। ਇਹ ਥਾਂ ਕਿਸ ਦੀ ਹੈ, ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਵਿਭਾਗ ਦੇ ਜੇਈ ਪਰਮਜੀਤ ਸਿੰਘ ਨੇ ਕਿਹਾ ਕਿ ਇਥੇ ਸੀਵਰੇਜ ਪੁਰਾਣੇ ਸਮੇਂ ਤੋਂ ਹੀ ਪਿਆ ਹੋਇਆ ਹੈ। ਨਗਰ ਕੌਂਸਲ ਦੇ ਈਓ ਚਰਨਜੀਤ ਸਿੰਘ ਨੇ ਕਿਹਾ ਕਿ ਇਸ ਜਗ੍ਹਾ ’ਤੇ ਨਗਰ ਕੌਂਸਲ ਦਾ 25 ਸਾਲ ਤੋਂ ਕਬਜ਼ਾ ਹੈ ਫ਼ਿਰ ਰੇਲਵੇ ਵਿਭਾਗ ਇੰਨੀ ਦੇਰ ਤੋਂ ਕਿਉਂ ਸੁੱਤਾ ਪਿਆ ਹੈ।
ਸੜਕ ਬਣਨ ਸਮੇਂ ਰੇਲਵੇ ਵਿਭਾਗ ਨੇ ਇਤਰਾਜ਼ ਕਿਉਂ ਨਹੀਂ ਜਤਾਇਆ। ਸਾਬਕਾ ਕੌਂਸਲਰ ਗੁਰਦੀਪ ਮਸ਼ਾਲ ਨੇ ਕਿਹਾ ਕਿ ਪਿਛਲੇ 50 ਸਾਲਾਂ ਤੋਂ ਲੋਕ ਇਥੇ ਰਹਿ ਰਹੇ ਹਨ ਤੇ ਪਹਿਲਾਂ ਦੇ ਕੌਂਸਲਰਾਂ ਵੱਲੋਂ ਗਲੀਆਂ ਨਾਲੀਆਂ ਦਾ ਕੰਮ ਕਰਵਾਇਆ ਗਿਆ ਸੀ ਅਤੇ ਅੱਜ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਸਰਾਸਰ ਗਲਤ ਹੈ।

Advertisement

Advertisement
Author Image

joginder kumar

View all posts

Advertisement
Advertisement
×