For the best experience, open
https://m.punjabitribuneonline.com
on your mobile browser.
Advertisement

ਮਾਸਟਰਾਂ ਨੂੰ ਚੋਣ ਅਧਿਕਾਰੀਆਂ ਵੱਲੋਂ ਭੇਜਿਆ ਖਾਣਾ ਪਸੰਦ ਨਹੀਂ ਆਇਆ

08:08 AM Jun 03, 2024 IST
ਮਾਸਟਰਾਂ ਨੂੰ ਚੋਣ ਅਧਿਕਾਰੀਆਂ ਵੱਲੋਂ ਭੇਜਿਆ ਖਾਣਾ ਪਸੰਦ ਨਹੀਂ ਆਇਆ
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 2 ਜੂਨ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਨੇ ਚੋਣ ਅਧਿਕਾਰੀਆਂ ਵੱਲੋਂ ਚੋਣ ਅਮਲੇ ਲਈ ਕੀਤੇ ਪ੍ਰਬੰਧਾਂ ’ਤੇ ਉਂਗਲ ਚੁੱਕੀ ਹੈ। ਫਰੰਟ ਦੇ ਬਠਿੰਡਾ ਜ਼ਿਲ੍ਹੇ ਦੇ ਆਗੂਆਂ ਰੇਸ਼ਮ ਸਿੰਘ, ਜਸਵਿੰਦਰ ਸਿੰਘ, ਬਲਜਿੰਦਰ ਸਿੰਘ ਆਦਿ ਨੇ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਵੱਲੋਂ ਗਰਮ ਮੌਸਮ ਦੇ ਮੱਦੇਨਜ਼ਰ ਪੋਲਿੰਗ ਬੂਥਾਂ ਦੇ ਚੋਣ ਅਮਲੇ ਲਈ ਕੂਲਰ, ਏਸੀ, ਠੰਢੇ-ਮਿੱਠੇ ਪਾਣੀ ਅਤੇ ਵਧੀਆ ਖਾਣੇ ਲਈ ਪੱਤਰ ਜਾਰੀ ਕੀਤਾ ਸੀ ਪਰ ਪੋਲਿੰਗ ਪਾਰਟੀਆਂ ਨੂੰ ਰਾਤ ਅਤੇ ਪੋਲਿੰਗ ਵਾਲੇ ਦਿਨ ਦਾ ਖਾਣਾ ਬਹੁਤ ਮਾੜੀ ਕਿਸਮ ਦਾ ਉਪਲਬਧ ਕਰਵਾਇਆ ਗਿਆ।
ਇਸੇ ਤਰ੍ਹਾਂ ਉਨ੍ਹਾਂ ਪੋਲਿੰਗ ਪਾਰਟੀਆਂ ਨੂੰ ਸਮਾਨ ਜਮ੍ਹਾਂ ਕਰਵਾਉਣ ਸਮੇਂ ਦਿੱਕਤਾਂ ਆਉਣ ਦੀ ਸ਼ਿਕਾਇਤ ਕਰਦਿਆਂ ਕਿਹਾ ਕਿ ਦੇਰ ਰਾਤ ਤੱਕ ਸਮਾਨ ਜਮ੍ਹਾ ਕਰਵਾਉਣ ਲਈ ਖੱਜਲ ਖੁਆਰ ਹੋਣਾ ਪਿਆ। ਉਨ੍ਹਾਂ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਇਨ੍ਹਾਂ ਕਥਿਤ ਮਾੜੇ ਪ੍ਰਬੰਧਾਂ ਲਈ ਪੜਤਾਲ ਦੀ ਵੀ ਮੰਗ ਕੀਤੀ।

Advertisement

Advertisement
Author Image

Advertisement
Advertisement
×