ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਕਾਬਪੋਸ਼ਾਂ ਨੇ ਘਰ ਵਿੱਚ ਔਰਤ ਨੂੰ ਬੰਧਕ ਬਣਾ ਕੇ 25 ਲੱਖ ਲੁੱਟੇ

08:02 AM Jun 18, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਜੂਨ
ਸਾਹਨੇਵਾਲ ਦੇ ਰਾਮਗੜ੍ਹ ਇਲਾਕੇ ’ਚ ਨਕਾਬਪੋਸ਼ ਚਾਰ ਲੁਟੇਰਿਆਂ ਨੇ ਘਰ ’ਚ ਦਾਖਲ ਹੋ ਔਰਤ ਨੂੰ ਬੰਧਕ ਬਣਾ ਲਿਆ ਤੇ 25 ਲੱਖ ਰੁਪਏ ਲੈ ਗਏ। ਲੁਟੇਰੇ ਕੁਝ ਹੀ ਸਮੇਂ ’ਚ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਔਰਤ ਨੇ ਕਿਸੇ ਤਰ੍ਹਾਂ ਖੁਦ ਨੂੰ ਛੁਡਵਾਇਆ ਤੇ ਜਾਣਕਾਰੀ ਪੁਲੀਸ ਤੇ ਆਪਣੇ ਪਤੀ ਨੂੰ ਦਿੱਤੀ ਜਿਸ ਸਮੇਂ ਘਟਨਾ ਵਾਪਰੀ ਉਸ ਵੇਲੇ ਔਰਤ ਦਾ ਪਤੀ ਤੇ ਲੜਕਾ ਘਰ ਤੋਂ ਬਾਹਰ ਸਨ। ਸੂਚਨਾ ਮਿਲਦੇ ਹੀ ਥਾਣਾ ਸਾਹਨੇਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕਰਮਜੀਤ ਕੌਰ ਦੇ ਪਤੀ ਨੇ ਆਪਣੀ ਕੁਝ ਜ਼ਮੀਨ ਵੇਚੀ ਸੀ ਤੇ 25 ਲੱਖ ਰੁਪਏ ਘਰ ’ਚ ਪਏ ਸਨ। ਕਰਮਜੀਤ ਕੌਰ ਦਾ ਪਤੀ ਤੇ ਲੜਕਾ ਕਿਸੇ ਕੰਮ ਤੋਂ ਬਾਹਰ ਗਏ ਸਨ। ਪਿੱਛੋਂ ਕਰਮਜੀਤ ਕੌਰ ਘਰ ’ਚ ਇਕੱਲੀ ਸੀ। ਇਸ ਦੌਰਾਨ ਰਾਤ ਵੇਲੇ ਨਕਾਬਪੋਸ਼ ਚਾਰ ਨੌਜਵਾਨ ਘਰ ’ਚ ਦਾਖਲ ਹੋਏ। ਉਨ੍ਹਾਂ ਅਲਮਾਰੀ ’ਚ ਪਈ ਨਗਦੀ ਖੋਹੀ ਤੇ ਫ਼ਰਾਰ ਹੋ ਗਏ। ਕਰਮਜੀਤ ਕੌਰ ਦੇ ਪਤੀ ਦਾ ਉਸ ਦੇ ਭਰਾ ਨਾਲ ਜ਼ਮੀਨ ਸਬੰਧੀ ਵਿਵਾਦ ਵੀ ਚੱਲ ਰਿਹਾ ਹੈ। ਥਾਣਾ ਸਾਹਨੇਵਾਲ ਦੇ ਐਸਐਚਓ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਮਾਮਲਾ ਸ਼ੱਕੀ ਲੱਗ ਰਿਹਾ ਹੈ। ਬਾਕੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕਰ ਦਿੱਤੀ ਜਾਵੇਗੀ।

Advertisement

Advertisement
Advertisement