For the best experience, open
https://m.punjabitribuneonline.com
on your mobile browser.
Advertisement

ਬਾਬਾ ਮੋਤੀ ਰਾਮ ਮਹਿਰਾ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ

09:09 AM Feb 20, 2024 IST
ਬਾਬਾ ਮੋਤੀ ਰਾਮ ਮਹਿਰਾ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ
ਗੁਰਦੁਆਰੇ ਦੀ ਇਮਾਰਤ ਲਈ ਇੱਟ ਲਗਾ ਕੇ ਕਾਰ ਸੇਵਾ ਸ਼ੁਰੂ ਕਰਵਾਉਂਦੇ ਹੋਏ ਬਾਬਾ ਸੁੱਧ ਸਿੰਘ। -ਫੋਟੋ: ਟੱਕਰ
Advertisement

ਪੱਤਰ ਪ੍ਰੇਰਕ
ਮਾਛੀਵਾੜਾ, 19 ਫਰਵਰੀ
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਐਂਡ ਵੈੱਲਫੇਅਰ ਸੁਸਾਇਟੀ ਮਾਛੀਵਾੜਾ ਵੱਲੋਂ ਸਥਾਨਕ ਸਮਰਾਲਾ ਰੋਡ ’ਤੇ ਬਾਬਾ ਮੋਤੀ ਰਾਮ ਮਹਿਰਾ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰੇ ਦੀ ਨਵੀਂ ਇਮਾਰਤ ਦੀ ਕਾਰ ਸੇਵਾ ਵੀ ਆਰੰਭ ਹੋਈ, ਜਿਸ ਵਿੱਚ ਬਾਬਾ ਸੁੱਧ ਸਿੰਘ ਅਤੇ ਪਤਵੰਤੇ ਸਿੰਘਾਂ ਵੱਲੋਂ ਟੱਕ ਲਗਾ ਕੇ ਇੱਟ ਲਗਾਈ ਗਈ। ਇਸ ਗੁਰੂ ਘਰ ਲਈ ਨੈਰੋਬੀ (ਕੀਨੀਆ) ਦੇ ਬੈਰਿਸਟਰ ਮਦਨ ਗੋਪਾਲ ਸ਼ਰਮਾ ਵੱਲੋਂ ਗੁਰੂ ਘਰ ਲਈ ਮੁਫ਼ਤ ਦਾਨ ਜਗ੍ਹਾ ਦਿੱਤੀ ਗਈ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਉਪਰੰਤ ਢਾਡੀ ਜੱਥਿਆਂ ਵੱਲੋਂ ਇਤਿਹਾਸਕ ਪ੍ਰਸੰਗ ਸੁਣਾਏ ਗਏ। ਬਾਬਾ ਸੁੱਧ ਸਿੰਘ ਟੂਸੇ ਵਾਲਿਆਂ ਵੱਲੋਂ ਧਾਰਮਿਕ ਦੀਵਾਨ ਸਜਾਏ ਗਏ ਅਤੇ ਬਾਬਾ ਮੋਤੀ ਰਾਮ ਮਹਿਰਾ ਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਹੀਦੀ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ ਗਈ। ਫ਼ਤਹਿਗੜ੍ਹ ਸਾਹਿਬ ਤੋਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਵੱਲੋਂ ਵੀ ਇਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇਸ ਮੌਕੇ ਐੱਸ.ਐੱਸ. ਚੇਅਰਮੈਨ ਨਿਰਮਲ ਸਿੰਘ ਫ਼ਤਹਿਗੜ੍ਹ ਸਾਹਿਬ, ਸਰਪ੍ਰਸਤ ਪਿਆਰਾ ਲਾਲ, ਪ੍ਰਧਾਨ ਸ਼ੰਮੀ ਪਹਿਲਵਾਨ, ਚੇਅਰਮੈਨ ਅਮੀ ਚੰਦ, ਮੁੱਖ ਸਲਾਹਕਾਰ ਨਰਿੰਦਰਪਾਲ ਸਿੰਘ ਸਰਪੰਚ ਲੁਹਾਰੀਆਂ, ਰਾਜ ਕੁਮਾਰ ਫ਼ਤਹਿਗੜ੍ਹ ਸਾਹਿਬ, ਜਥੇਦਾਰ ਸਰਬਜੀਤ ਸਿੰਘ, ਜਥੇਦਾਰ ਸਤਵੰਤ ਸਿੰਘ, ਬਾਬਾ ਭੋਲਾ ਸਿੰਘ, ਬਲਵੀਰ ਸਿੰਘ ਮੁਲਾਜ਼ਮ ਆਗੂ, ਪ੍ਰੀਤਮ ਸਿੰਘ ਫੋਰਮੈਨ, ਮਾ. ਸਵਰਨ ਸਿੰਘ ਛੌੜੀਆਂ, ਜਤਿੰਦਰ ਸਿੰਘ ਜੋਤੀ, ਬੀਬੀ ਬਲਜਿੰਦਰ ਕੌਰ ਫ਼ਤਹਿਗੜ੍ਹ ਸਾਹਿਬ, ਚਰਨਜੀਤ ਕੌਰ, ਜਗਜੀਤ ਮਹਿਰਾ, ਅੰਗਰੇਜ਼ ਸਿੰਘ, ਨਰਿੰਦਰ ਕੁਮਾਰ ਆਦਿ ਵੀ ਮੌਜੂਦ ਸਨ।

Advertisement

Advertisement
Advertisement
Author Image

joginder kumar

View all posts

Advertisement