ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਹੁਰਾ ਪਰਿਵਾਰ ਵੱਲੋਂ ਦਾਜ ਮੰਗਣ ’ਤੇ ਵਿਆਹੁਤਾ ਨੇ ਫਾਹਾ ਲਿਆ

08:01 AM Sep 07, 2024 IST

ਪੱਤਰ ਪ੍ਰੇਰਕ
ਟੋਹਾਣਾ, 6 ਸਤੰਬਰ
ਪਿੰਡ ਕਰਹਾਲੀ ਦੀ ਸੀਮਾ ਨੇ ਆਪਣੇ ਸਹੁਰੇ ਘਰ ਇਥੋਂ ਦੇ ਪਿੰਡ ਨਾਢੋੜੀ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਸੀਮਾ ਦੇ ਪਿਤਾ ਕਾਲਾ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਸੀਮਾ ਦੇ ਪਤੀ ਮੁਕੇਸ਼, ਸਹੁਰਾ ਹਰਪਾਲ ਸਿੰਘ, ਸੱਸ ਗੁੱਡੀ ਦੇਵੀ ਤੇ ਨਣਾਨ ਸੁਮਨ ਦੇਵੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਲਾ ਸਿੰਘ ਮੁਤਾਬਕ ਉਸ ਦੀ ਧੀ ਸੀਮਾ ਦਾ ਵਿਆਹ 10 ਮਈ 2016 ਨੂੰ ਪਿੰਡ ਨਾਢੋੜੀ ਦੇ ਮੁਕੇਸ਼ ਨਾਲ ਹੋਇਆ ਸੀ। ਸੀਮਾ ਨੂੰ ਦਾਜ ਲਈ ਤੰਗ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ 4 ਸਤੰਬਰ ਨੂੰ ਸੀਮਾ ਦਾ ਫੋਨ ਆਇਆ ਕਿ ਉਸ ਨੂੰ ਦਾਜ ਲਈ ਮੁੜ ਤੰਗ ਕੀਤਾ ਜਾ ਰਿਹਾ ਹੈ। ਜਦੋਂ ਉਹ ਪਿੰਡ ਨਾਢੋੜੀ ਪੁੱਜੇ ਤਾਂ ਸੀਮਾ ਦੀ ਮੌਤ ਚੁੱਕੀ ਸੀ। ਐੱਸਐੱਚਓ ਦਿਨੇਸ਼ ਕੁਮਾਰ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

Advertisement

Advertisement