ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਖਰਲੀਆਂ ਅੱਠ ਫਰਮਾਂ ਦੀ ਮਾਰਕੀਟ ਪੂੰਜੀ ਨੂੰ 2 ਲੱਖ ਕਰੋੜ ਰੁਪਏ ਦਾ ਖੋਰਾ

08:18 AM Sep 09, 2024 IST

ਨਵੀਂ ਦਿੱਲੀ, 8 ਸਤੰਬਰ
ਪਿਛਲੇ ਹਫ਼ਤੇ ਸਿਖਰਲੀਆਂ ਦਸ ਕੰਪਨੀਆਂ ਵਿਚੋਂ 8 ਦੀ ਮਾਰਕੀਟ ਪੂੰਜੀ ਨੂੰ 2,01,699.77 ਕਰੋੜ ਰੁਪਏ ਦਾ ਖੋਰਾ ਲੱਗਾ ਹੈ। ਇਨ੍ਹਾਂ ਵਿਚੋਂ ਰਿਲਾਇੰਸ ਇੰਡਸਟਰੀਜ਼ ਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਨੂੰ ਸਭ ਤੋਂ ਵੱਧ ਮਾਰ ਪਈ। ਪਿਛਲੇ ਹਫ਼ਤੇ ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ 1181.84 ਨੁਕਤੇ ਜਾਂ 1.43 ਫੀਸਦ ਤੱਕ ਡਿੱਗ ਗਿਆ ਸੀ। ਰਿਲਾਇੰਸ ਇੰਡਸਟਰੀਜ਼ ਦੀ ਮਾਰਕੀਟ ਵੈਲਿਊ 60,824 ਕਰੋੜ ਰੁਪਏ ਡਿੱਗ ਕੇ 19,82,282.42 ਕਰੋੜ ਰੁਪਏ ਰਹਿ ਗਈ ਸੀ।
ਇਸੇ ਤਰ੍ਹਾਂ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ) ਨੂੰ 34,136.66 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਐੱਸਬੀਆਈ ਤੇ ਭਾਰਤੀ ਏਅਰਟੈੱਲ ਦੀ ਮਾਰਕੀਟ ਵੈਲਿਊ ਕ੍ਰਮਵਾਰ 29,495.84 ਕਰੋੜ ਤੇ 28,379.54 ਕਰੋੜ ਰੁਪਏ ਡਿੱਗੀ ਸੀ। ਇਨਫੋਸਿਸ ਤੇ ਆਈਸੀਆਈਸੀਆਈ ਦੀ ਮਾਰਕੀਟ ਪੂੰਜੀ ਨੂੰ ਵੀ ਖੋਰਾ ਲੱਗਾ ਸੀ। -ਪੀਟੀਆਈ

Advertisement

Advertisement