ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਦੀ ਨਵੀਂ ਸੰਸਦ ਵਿਚਲਾ ਨਕਸ਼ਾ ਸਿਆਸੀ ਨਹੀਂ ਸੱਭਿਆਚਾਰਕ: ਪ੍ਰਚੰਡ

09:59 PM Jun 23, 2023 IST

ਕਾਠਮੰਡੂ, 7 ਜੂਨ

Advertisement

ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ (ਪ੍ਰਚੰਡ) ਨੇ ਅੱਜ ਕਿਹਾ ਕਿ ਉਨ੍ਹਾਂ ਨੇ ਆਪਣੇ ਦਿੱਲੀ ਦੌਰੇ ਦੌਰਾਨ ਭਾਰਤ ਦੀ ਨਵੀਂ ਸੰਸਦ ਵਿੱਚ ‘ਅਖੰਡ ਭਾਰਤ’ ਨਕਸ਼ੇ ਦਾ ਮੁੱਦਾ ਉਠਾਇਆ ਸੀ ਅਤੇ ਭਾਰਤ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਕੋਈ ਰਾਜਨੀਤਕ ਨਕਸ਼ਾ ਨਹੀਂ ਬਲਕਿ ਇੱੱਕ ਸੱਭਿਆਚਾਰਕ ਨਕਸ਼ਾ ਹੈ। ਪ੍ਰਚੰਡ ਨੇ ਸੰਸਦ ਵਿੱਚ ਅੱਜ ਇਹ ਟਿੱਪਣੀ ਵਿਰੋਧੀ ਸੰਸਦ ਮੈਂਬਰਾਂ ਵੱਲੋਂ ‘ਅਖੰਡ ਭਾਰਤ’ ਨਕਸ਼ੇ, ਜਿਸ ਵਿੱਚ ਨੇਪਾਲ ਦਾ ਇਲਾਕਾ ਵੀ ਸ਼ਾਮਲ ਹੈ, ਉੱਤੇ ਇਤਰਾਜ਼ ਨਾ ਜਤਾਉਣ ਲਈ ਉਨ੍ਹਾਂ ਦੀ ਨਿਖੇਧੀ ਦੇ ਜਵਾਬ ‘ਚ ਕੀਤੀ। ਸੰਸਦ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ਨੇ ਕਿਹਾ, ”ਮੇਰੇ ਦੌਰੇ ਦੌਰਾਨ ਨਕਸ਼ੇ ਬਾਰੇ ਗੱਲਬਾਤ ‘ਚ ਭਾਰਤ ਵੱਲੋਂ ਕਿਹਾ ਕਿ ਇਹ ਇਕ ਸੱਭਿਆਚਾਰਕ ਨਕਸ਼ਾ ਹੈ ਪਰ ਰਾਜਨੀਤਕ ਨਕਸ਼ਾ ਨਹੀਂ। ਇਸ ਬਾਰੇ ਹੋਰ ਜਾਂਚ ਜਾਰੀ ਰਹੇਗੀ।” -ਪੀਟੀਆਈ

Advertisement
Advertisement