ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੈਂਗੋ ਮੇਲਾ ਫਿੱਕਾ ਰਿਹਾ

07:29 AM Jul 09, 2023 IST

ਪੱਤਰ ਪ੍ਰੇਰਕ
ਪੰਚਕੂਲਾ, 8 ਜੁਲਾਈ
ਇੱਥੇ ਯਾਦਵਿੰਦਰਾ ਗਾਰਡਨ ਵਿੱਚ ਚੱਲ ਰਿਹਾ ਮੈਂਗੋ ਮੇਲਾ ਦੂਜੇ ਦਿਨ ਬਰਸਾਤ ਕਾਰਨ ਫਿੱਕਾ ਰਿਹਾ। ਦੂਜੇ ਦਿਨ ਇਸ ਮੇਲੇ ਨੂੰ ਵੇਖਣ ਲਈ ਨਾਮਾਤਰ ਹੀ ਲੋਕ ਪਹੁੰਚੇ। ਬਰਸਾਤ ਕਾਰਨ ਸਟਾਲਾਂ ਵਾਲਿਆਂ ਨੇ ਮੇਲੇ ਵਿੱਚ ਕੋਈ ਰੁਚੀ ਨਹੀਂ ਵਿਖਾਈ। ਅੰਬਾਂ ਦੇ ਇਸ ਮੇਲੇ ਵਿੱਚ 250 ਦੇ ਕਰੀਬ ਅੰਬਾਂ ਦੀਆਂ ਕਿਸਮਾਂ ਰੱਖੀਆਂ ਗਈਆਂ ਹਨ। ਅੰਬਾਂ ਦੇ ਕਾਸ਼ਤਗਾਰਾਂ ਨੇ ਅੰਬਾਂ ਦੇ ਨਵੇਂ-ਨਵੇਂ ਨਾਂ ਰੱਖੇ ਹਨ। ਆਮ ਤੌਰ ’ਤੇ ਸੈਲਾਨੀ ਦਸ਼ਹਿਰੀ, ਲੰਗੜਾ ਦਸ਼ਹਿਰੀ, ਬੰਬੇ ਗ੍ਰੀਨ (ਮਾਲਦਾ) ਤੇ ਚੌਸਾ ਅੰਬ ਖਰੀਦੇ ਵੇਖੇ ਗਏ। ਬਰਸਾਤ ਕਾਰਨ, ਵੀਨ ਵਾਜੇ ਵਾਲੇ, ਭੰਗੜੇ ਵਾਲੇ ਅਤੇ ਹੋਰ ਕਈ ਡਾਂਸ ਪਾਰਟੀਆਂ ਮੇਲੇ ਵਿੱਚ ਬਰਸਾਤ ਕਾਰਨ ਰੌਣਕ ਨਹੀਂ ਲਗਾ ਸਕੇ। ਇਹ ਮੇਲਾ ਹਰਿਆਣਾ ਟੂਰਿਜ਼ਮ ਅਤੇ ਬਾਗ਼ਬਾਨੀ ਵਿਭਾਗ ਵੱਲੋਂ ਲਾਇਆ ਗਿਆ ਹੈ। ਇਸ ਮੇਲੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਅੰਬਾਂ ਦੇ ਕਾਸ਼ਤਗਾਰ ਭਾਗ ਲੈ ਰਹੇ ਹਨ।

Advertisement

Advertisement
Tags :
ਫਿੱਕਾਮੇਲਾ:ਮੈਂਗੋਰਿਹਾ
Advertisement