For the best experience, open
https://m.punjabitribuneonline.com
on your mobile browser.
Advertisement

ਵਿਧਵਾ ਤੋਂ ਸੱਤ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਮੈਨੇਜਰ ਗ੍ਰਿਫ਼ਤਾਰ

10:23 AM Sep 30, 2023 IST
ਵਿਧਵਾ ਤੋਂ ਸੱਤ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਮੈਨੇਜਰ ਗ੍ਰਿਫ਼ਤਾਰ
Advertisement

ਬਠਿੰਡਾ (ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ): ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੋਨੂੰ ਗੋਇਲ, ਜ਼ਿਲ੍ਹਾ ਮੈਨੇਜਰ (ਟੈਕਨੀਕਲ ਐਕਸਪਰਟ), ਸਿਟੀ ਮਿਸ਼ਨ ਮੈਨੇਜਮੈਂਟ (ਸੀਐੱਮਐੱਮ) ਯੂਨਿਟ, ਨੈਸ਼ਨਲ ਅਰਬਨ ਲਾਇਵਲੀਹੁੱਡ ਮਿਸ਼ਨ (ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ), ਨਗਰ ਨਿਗਮ ਬਠਿੰਡਾ ਨੂੰ 7,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਵਿਜੀਲੈਂਸ ਦੇ ਬੁਲਾਰੇ ਨੇ ਕਿਹਾ ਕਿ ਮੁਲਜ਼ਮ ਨੂੰ ਗੁਰਪ੍ਰੀਤ ਕੌਰ ਵੱਲੋਂ ਕੀਤੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ। ਸ਼ਿਕਾਇਤਕਰਤਾ ਅਨੁਸਾਰ ਪਤੀ ਦੀ ਮੌਤ ਤੋਂ ਬਾਅਦ ਨੌਕਰੀ ਦੀ ਭਾਲ ਵਿੱਚ ਪਹਿਲਾਂ ਗੀਤਾਂਜਲੀ ਨੂੰ ਮਿਲੀ ਮਗਰੋਂ ਉਸ ਦੇ ਕਹਿਣ ’ਤੇ ਸੋਨੂੰ ਗੋਇਲ ਨੂੰ ਮਿਲੀ, ਜਿਸ ਨੇ ਉਸ ਨੂੰ ਠੇਕੇ ’ਤੇ ਨੌਕਰੀ ਲਗਵਾ ਦਿੱਤਾ। ਮਗਰੋਂ ਗੀਤਾਂਜਲੀ ਨੇ ਇਸ ਸਬੰਧੀ 10,000 ਰੁਪਏ ਮੰਗੇ ਤੇ 3,000 ਰੁਪਏ ਲੈ ਲਏ। ਬਾਕੀ ਰਕਮ ਸੋਨੂੰ ਗੋਇਲ ਨੂੰ ਦੇਣ ਲਈ ਕਿਹਾ ਹੈ। ਦੋਵਾਂ ਮੁਲਜ਼ਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Advertisement

Advertisement
Advertisement
Author Image

sukhwinder singh

View all posts

Advertisement