ਲੜਾਈ ’ਚ ਜ਼ਖ਼ਮੀ ਵਿਅਕਤੀ ਨੇ ਪੁਲੀਸ ਤੋਂ ਇਨਸਾਫ ਮੰਗਿਆ
ਸ਼ਾਹਬਾਜ਼ ਸਿੰਘ
ਘੱਗਾ, 26 ਜੁਲਾਈ
ਲੰਘੇ ਦਨਿੀ ਪਿੰਡ ਕਲਵਾਣੂ ਵਿੱਚ ਨਾਈ ਦੀ ਦੁਕਾਨ ਕਰਦੇ ਇਕ ਵਿਅਕਤੀ ਉਤੇ ਕੀਤੇ ਹਮਲੇ ਦੀ ਘਟਨਾ ਨੂੰ ਘੱਗਾ ਪੁਲੀਸ ਵੱਲੋਂ ਮੁਲਜ਼ਮਾਂ ਉਤੇ ਕਾਰਵਾਈ ਦੀ ਥਾਂ ਦੋਹਾਂ ਧਿਰਾਂ ਉਤੇ 107/51 ਕੇਸ ਦੇ ਕਥਿਤ ਦਬਾਅ ਹੇਠ ਜ਼ਖ਼ਮੀ ਵਿਅਕਤੀ ਨੇ ਘੱਗਾ ਪੁਲੀਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਘਟਨਾ ਸਬੰਧੀ ਪਿੰਡ ਦੇ ਪੀੜਤ ਵਿਅਕਤੀ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਨਾਈ ਦੀ ਦੁਕਾਨ ਕਰਦਾ ਹੈ ਤੇ 19 ਜੁਲਾਈ ਨੂੰ ਪਿੰਡ ਦੇ ਕੁਝ ਵਿਅਕਤੀਆਂ ਨੇ ਦੁਕਾਨ ’ਚ ਆ ਕੇ ਉਸ ਦੀ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਹਾਲਤ ਗੰਭੀਰ ਹੋਣ ਕਾਰਨ ਉਹ ਪਾਤੜਾਂ ਹਸਪਤਾਲ ਦਾਖਲ ਹੋਇਆ ਤੇ ਉਥੋਂ ਉਸ ਨੂੰ ਸਮਾਣਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿਥੇ ਇਲਾਜ ਮਗਰੋਂ ਉਸ ਦੀ ਐੱਮਐੱਲਆਰ ਕੱਟੀ ਗਈ। ਉਸ ਨੇ ਕਿਹਾ ਕਿ ਇਸ ਦੀ ਰਿਪੋਰਟ ਘੱਗਾ ਪੁਲੀਸ ਨੂੰ ਕੀਤੀ ਗਈ ਤੇ ਹਸਪਤਾਲ ਵੱਲੋਂ ਕੱਟੀ ਗਈ ਐੱਮਐੱਲਆਰ ਦੇ ਬਾਵਜੂਦ ਪੁਲੀਸ ਕੇਸ ਦਰਜ ਕਰਨ ਦੀ ਥਾਂ 107/51 ਲਾ ਕੇ ਉਸ ਨੂੰ ਦਬਾਅ ਰਹੀ ਹੈ ਜਦੋਂਕਿ ਇਹ ਧਾਰਾ ਲੜਾਈ ਹੋਣ ਤੋਂ ਪਹਿਲਾਂ ਲੱਗਦੀ ਹੈ। ਇਸੇ ਦੌਰਾਨ ਮਾਮਲੇ ਦੀ ਤਫ਼ਤੀਸ਼ ਕਰ ਰਹੇ ਘੱਗਾ ਪੁਲੀਸ ਦੇ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਬੰਦਿਆਂ ਨੇ ਰਾਜ਼ੀਨਾਮੇ ਦੀ ਜ਼ਿੰਮੇਵਾਰੀ ਲਈ ਸੀ, ਜੇ ਉਹ ਨਾ ਹੋਇਆ ਤਾਂ ਕਾਰਵਾਈ ਕੀਤੀ ਜਾਵੇਗੀ। ਜਰਨੈਲ ਸਿੰਘ ਦੇ ਮੈਡੀਕਲ ਰਿਕਾਰਡ ’ਚ ਸਾਧਾਰਨ ਸੱਟਾਂ ਹਨ। ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਦਾ ਜੇ ਰਾਜ਼ੀਨਾਮਾ ਨਹੀਂ ਹੁੰਦਾ ਤਾਂ ਮੈਡੀਕਲ ਰਿਕਾਰਡ ਮੁਤਾਬਕ ਕਾਰਵਾਈ ਕੀਤੀ ਜਾਵੇਗੀ।