ਚੀਫ਼ ਜਸਟਿਸ ਦੇ ਸਾਹਮਣੇ ਵਿਅਕਤੀ ਨੇ ਆਪਣਾ ਗਲਾ ਵੱਢਿਆ
08:08 AM Apr 04, 2024 IST
Advertisement
ਬੰਗਲੂਰੂ, 3 ਅਪਰੈਲ
ਕਰਨਾਟਕ ਹਾਈ ਕੋਰਟ ਵਿਚ ਬੁੱਧਵਾਰ ਨੂੰ ਇਕ ਵਿਅਕਤੀ ਨੇ ਚੀਫ਼ ਜਸਟਿਸ ਨਿਲਯ ਵਿਪਨਚੰਦਰ ਅੰਜਾਰੀਆ ਦੇ ਸਾਹਮਣੇ ਕਥਿਤ ਤੌਰ ‘ਤੇ ਚਾਕੂ ਨਾਲ ਆਪਣਾ ਗਲਾ ਵੱਢ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਦੱਸਿਆ ਕਿ ਕਥਿਤ ਤੌਰ ‘ਤੇ ਮੈਸੂਰ ਦੇ ਰਹਿਣ ਵਾਲੇ ਸ੍ਰੀਨਿਵਾਸ ਨੇ ਅਦਾਲਤ ਦੇ ਪ੍ਰਵੇਸ਼ ਦੁਆਰ ‘ਤੇ ਸੁਰੱਖਿਆ ਕਰਮਚਾਰੀਆਂ ਨੂੰ ਇੱਕ ਫਾਈਲ ਸੌਂਪੀ ਅਤੇ ਇਸ ਤੋਂ ਪਹਿਲਾਂ ਕਿ ਕੋਈ ਸਮਝ ਪਾਉਂਦਾ, ਉਸ ਨੇ ਚੀਫ਼ ਜਸਟਿਸ ਅੰਜਾਰੀਆ ਦੀ ਮੌਜੂਦਗੀ ਵਿੱਚ ਆਪਣਾ ਗਲਾ ਵੱਢ ਲਿਆ। ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਸ੍ਰੀਨਿਵਾਸ ਨੂੰ ਬੋਰਿੰਗ ਹਸਪਤਾਲ ਪਹੁੰਚਾਇਆ ਜਿੱਥੇ ਉਹ ਇਲਾਜ ਅਧੀਨ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਸ ਨੇ ਅਜਿਹਾ ਕਦਮ ਕਿਉਂ ਚੁੱਕਿਆ। ਮੌਕੇ ਤੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। -ਪੀਟੀਆਈ
Advertisement
Advertisement
Advertisement