‘ਦਿ ਕੇਰਲਾ ਸਟੋਰੀ’ ਦੇ ਨਿਰਮਾਤਾ ਹੁਣ ‘ਬਸਤਰ’ ਬਣਾਉਣਗੇ
ਮੁੰਬਈ: ਫਿਲਮ ‘ਦਿ ਕੇਰਲਾ ਸਟੋਰੀ’ ਦੇ ਨਿਰਮਾਤਾ ਵਿਪੁਲ ਸ਼ਾਹ ਤੇ ਸੁਦੀਪਤੋ ਸੇਨ ਦਾ ਅਗਲਾ ਪ੍ਰਾਜੈਕਟ ‘ਬਸਤਰ’ ਹੋਵੇਗਾ। ਸ਼ਾਹ ਦੇ ਸਨਸ਼ਾਈਨ ਪਿਕਚਰਜ਼ ਦੇ ਬੈਨਰ ਹੇਠ ਤਿਆਰ ਹੋ ਰਹੀ ਇਹ ਫਿਲਮ ਅਗਲੇ ਸਾਲ 5 ਅਪਰੈਲ ਨੂੰ ਰਿਲੀਜ਼ ਕੀਤੀ ਜਾਵੇਗੀ। ਵਿਪੁਲ ਤੇ ਸੁਦੀਪਤੋ ਨੇ ਸੋਸ਼ਲ ਮੀਡੀਆ ‘ਤੇ ਇਸ ਫਿਲਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ, ‘ਸਾਡਾ ਅਗਲਾ ਪ੍ਰਾਜੈਕਟ ‘ਬਸਤਰ’। ਅਸਲ ਘਟਨਾ ‘ਤੇ ਆਧਾਰਿਤ ਅਤੇ ਬੋਲਤੀ ਬੰਦ ਕਰ ਦੇਣ ਵਾਲੀ ਇੱਕ ਹੋਰ ਪੇਸ਼ਕਾਰੀ। ਆਪਣੇ ਕੈਲੰਡਰਾਂ ‘ਤੇ 5 ਅਪਰੈਲ ਦੀ ਤਰੀਕ ‘ਤੇ ਨਿਸ਼ਾਨੀ ਲਾ ਲਓ।’ ਫਿਲਮ ਨਿਰਮਾਤਾਵਾਂ ਅਨੁਸਾਰ ਇਹ ਫਿਲਮ ਇੱਕ ਸੱਚੀ ਘਟਨਾ ‘ਤੇ ਆਧਾਰਿਤ ਹੈ। ਇਸ ਦੇ ਨਾਲ ਹੀ ਫਿਲਮ ਦਾ ਪੋਸਟਰ ਵੀ ਜਾਰੀ ਕੀਤਾ ਗਿਆ ਹੈ। ਪੋਸਟਰ ‘ਤੇ ਲਿਖਿਆ ਹੈ, ‘ਇੱਕ ਲੁਕਿਆ ਹੋਇਆ ਸੱਚ, ਜੋ ਤੂਫ਼ਾਨ ਲਿਆ ਦੇਵੇਗਾ।’ ਹਾਲੇ ਇਸ ਫਿਲਮ ਸਬੰਧੀ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸ਼ਾਹ ਅਤੇ ਸੁਦੀਪਤੋ ਦੀ ਭਾਈਵਾਲੀ ਹੇਠ ਬਣੀ ਪਹਿਲੀ ਫਿਲਮ ‘ਦਿ ਕੇਰਲ ਸਟੋਰੀ’ 2023 ਦੀਆਂ ਸਭ ਤੋਂ ਸਫ਼ਲ ਫਿਲਮਾਂ ਵਿੱਚੋਂ ਇੱਕ ਰਹੀ ਹੈ। -ਏਐੱਨਆਈ