For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਲਾਰਿਆਂ ਤੋਂ ਅੱਕੇ ਗੰਨਾ ਕਾਸ਼ਤਕਾਰਾਂ ਵੱਲੋਂ ਮੁੜ ਮੁੱਖ ਮਾਰਗ ਜਾਮ

09:03 AM Jan 10, 2024 IST
ਸਰਕਾਰੀ ਲਾਰਿਆਂ ਤੋਂ ਅੱਕੇ ਗੰਨਾ ਕਾਸ਼ਤਕਾਰਾਂ ਵੱਲੋਂ ਮੁੜ ਮੁੱਖ ਮਾਰਗ ਜਾਮ
ਧੂਰੀ-ਲੁਧਿਆਣਾ ਮੁੱਖ ਮਾਰਗ ’ਤੇ ਧਰਨਾ ਦਿੰਦੇ ਹੋਏ ਗੰਨਾ ਕਾਸ਼ਤਕਾਰ।
Advertisement

ਪਵਨ ਕੁਮਾਰ ਵਰਮਾ
ਧੂਰੀ, 9 ਜਨਵਰੀ
ਸਥਾਨਕ ਖੰਡ ਮਿੱਲ ਨੂੰ ਚਲਾਉਣ ਤੇ ਵੇਚੇ ਗੰਨੇ ਦੀ ਅਦਾਇਗੀ ਕਰਵਾਉਣ ਲਈ ਗੰਨਾ ਕਾਸ਼ਤਕਾਰਾਂ ਦਾ ਰੇੜਕਾ ਚੱਲ ਰਿਹਾ ਹੈ। ਇਸੇ ਤਹਿਤ ਅੱਜ ਗੰਨਾ ਕਾਸ਼ਤਕਾਰਾਂ ਨੇ ਮੁੜ ਸਰਕਾਰੀ ਲਾਰਿਆਂ ਤੋਂ ਅੱਕ ਕੇ ਧੂਰੀ-ਲੁਧਿਆਣਾ ਮੁੱਖ ਮਾਰਗ ’ਤੇ ਜਾਮ ਲਗਾ ਦਿੱਤਾ। ਦੱਸਣਯੋਗ ਹੈ ਕਿ ਮੌਜੂਦਾ ਚਾਲੂ ਵਰ੍ਹੇ ਦੌਰਾਨ ਖੰਡ ਮਿੱਲ ਮਾਲਕਾਂ ਨੇ ਖੰਡ ਮਿੱਲ ਨਹੀਂ ਚਲਾਈ ਜਿਸ ਕਾਰਨ ਪ੍ਰਸ਼ਾਸਨ ਅਤੇ ਮਿੱਲ ਮਾਲਕਾਂ ਦਰਮਿਆਨ ਹੋਈਆਂ ਮੀਟਿੰਗਾਂ ਤੋਂ ਬਾਅਦ ਸਥਾਨਕ ਖੰਡ ਮਿੱਲ ਵਿੱਚ ਗੰਨਾ ਸਟੋਰ ਕੇਂਦਰ ਬਣਾ ਕੇ ਇੱਥੋਂ ਗੰਨਾ ਹੋਰਨਾਂ ਮਿੱਲਾਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ। ਸੰਘਰਸ਼ ਕਮੇਟੀ ਦੇ ਕਨਵੀਨਰ ਹਰਜੀਤ ਸਿੰਘ ਬੁਗਰਾ ਨੇ ਕਿਹਾ ਕਿ ਖੰਡ ਮਿੱਲ ਨੂੰ ਸਾਜ਼ਿਸ਼ ਤਹਿਤ ਨਾ ਹੀ ਚਲਾਇਆ ਜਾ ਰਿਹਾ ਹੈ ਅਤੇ ਨਾ ਹੀ ਵੇਚੇ ਗੰਨੇ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਮਿੱਲ ਮਾਲਕਾਂ ਨਾਲ ਰਾਜ਼ੀਨਾਮਾ ਕਰਵਾਇਆ ਸੀ ਕਿ ਰੋਜ਼ਾਨਾ 10 ਟਰਾਲੀਆਂ ਦੀਆਂ ਪਰਚੀਆਂ ਦਿੱਤੀਆਂ ਜਾਣਗੀਆਂ ਅਤੇ 10 ਟਰਾਲੀਆਂ ਹੀ ਖਾਲੀ ਕੀਤੀਆਂ ਜਾਣਗੀਆਂ ਪਰ ਰੋਜ਼ਾਨਾ ਮਹਿਜ਼ ਇੱਕ ਟਰਾਲੀ ਵੀ ਖਾਲੀ ਨਹੀਂ ਕੀਤੀ ਜਾ ਰਹੀ। ਉਨ੍ਹਾ ਦੋਸ਼ ਲਗਾਇਆ ਕਿ ਪ੍ਰਸ਼ਾਸਨ ਨੇ ਪਹਿਲਾਂ ਰੇਲ ਰੋਕੂ ਅੰਦੋਲਨ ਨੂੰ ਜਾਣ ਬੁੱਝ ਕੇ ਤਾਰਪੀਡੋ ਕੀਤਾ ਅਤੇ ਕਿਸਾਨ ਆਗੂਆਂ ਦੇ ਘਰਾਂ ’ਤੇ ਛਾਪੇ ਮਾਰ ਕੇ ਗ੍ਰਿਫਤਾਰੀ ਕੀਤੀਆਂ ਪਰ ਮੁੜ ਹੋਈ ਮੀਟਿੰਗ ਵਿੱਚ ਪ੍ਰਸ਼ਾਸਨ ਨੇ ਇਹ ਮਾਮਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਪੰਜਾਬ ਨਿੱਜੀ ਥਰਮਲ ਪਲਾਂਟ ਖਰੀਦ ਕਰਕੇ ਲੋਕਾਂ ਨੂੰ ਤੋਹਫ਼ੇ ਦੇ ਰਹੇ ਹਨ, ਪਰ ਦੂਜੇ ਪਾਸੇ ਉਨ੍ਹਾਂ ਦੇ ਆਪਣੇ ਹੀ ਹਲਕੇ ਅੰਦਰਲੀ ਖੰਡ ਮਿੱਲ ਨੂੰ ਮਾਲਕ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਮੌਜੂਦਾ ਖੰਡ ਮਿੱਲ ਨੂੰ ਸਰਕਾਰ ਆਪਣੇ ਅਧੀਨ ਕਰਕੇ ਚਲਾਵੇ ਅਤੇ ਕਿਸਾਨਾਂ ਦੇ ਵੇਚੇ ਗੰਨੇ ਦੀ ਅਦਾਇਗੀ ਤੁਰੰਤ ਕੀਤੀ ਜਾਵੇ।

Advertisement

Advertisement
Author Image

joginder kumar

View all posts

Advertisement
Advertisement
×