ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੌਮਾਂਤਰੀ ਸੋਨਾ ਤਸਕਰੀ ਗਰੋਹ ਦਾ ਮੁੱਖ ਸਰਗਣਾ ਕਾਬੂ

08:54 PM Sep 10, 2024 IST

ਨਵੀਂ ਦਿੱਲੀ, 10 ਸਤੰਬਰ
ਸੀਬੀਆਈ ਤੇ ਐਨਆਈਏ ਨੇ ਇੰਟਰਪੋਲ ਦੀ ਮਦਦ ਨਾਲ ਕੌਮਾਂਤਰੀ ਸੋਨਾ ਤਸਕਰੀ ਕਰਨ ਵਾਲੇ ਗਰੋਹ ਦੇ ਮੁੱਖ ਸਰਗਣੇ ਨੂੰ ਅੱਜ ਸੰਯੁਕਤ ਅਰਬ ਅਮੀਰਾਤ ਤੋਂ ਭਾਰਤ ਲਿਆਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਇੰਟਰਪੋਲ ਨਾਲ ਤਾਲਮੇਲ ਕਰ ਕੇ ਮੁੱਖ ਸਰਗਣੇ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਨਿਆਦ ਅਲੀ ਖਾਨ ਨੂੰ ਉਦੋਂ ਜੈਪੁਰ ਹਵਾਈ ਅੱਡੇ ’ਤੇ ਕਾਬੂ ਕੀਤਾ ਗਿਆ ਜਦੋਂ ਉਹ ਅਰਬ ਤੋਂ ਜੈਪੁਰ ਆ ਰਿਹਾ ਸੀ। ਸੀਬੀਆਈ ਦੇ ਬੁਲਾਰੇ ਨੇ ਦੱਸਿਆ ਕਿ ਖਾਨ ਤੇ ਹੋਰਾਂ ਨੇ ਗੈਰਕਾਨੂੰਨੀ ਢੰਗ ਨਾਲ ਰਿਆਧ ਤੋਂ ਭਾਰਤ ਵਿੱਚ ਸੋਨੇ ਦੀਆਂ ਇੱਟਾਂ ਲਿਆਉਣ ਦੀ ਸਾਜ਼ਿਸ਼ ਰਚੀ ਸੀ। ਇਸ ਮਾਮਲੇ ਦੇ ਦੋ ਸਹਿ-ਮੁਲਜ਼ਮ ਸ਼ੌਕਤ ਅਲੀ ਅਤੇ ਮੁਹੱਬਤ ਅਲੀ ਨੂੰ ਕ੍ਰਮਵਾਰ ਇਸ ਸਾਲ 3 ਅਪਰੈਲ ਅਤੇ ਪਿਛਲੇ ਸਾਲ 17 ਅਗਸਤ ਨੂੰ ਸਾਊਦੀ ਅਰਬ ਤੋਂ ਭਾਰਤ ਲਿਆਂਦਾ ਗਿਆ ਸੀ। ਐਨਆਈਏ ਨੇ ਦੋਸ਼ ਲਾਇਆ ਸੀ ਕਿ ਖਾਨ ਨੇ ਹੋਰਾਂ ਨਾਲ ਮਿਲ ਕੇ ਰਿਆਧ ਤੋਂ ਜੈਪੁਰ ਵਿੱਚ ਸੋਨੇ ਦੀਆਂ ਇੱਟਾਂ ਦੀ ਤਸਕਰੀ ਕੀਤੀ ਸੀ ਪਰ ਐਨਆਈਏ ਨੇ 9 ਕਰੋੜ ਰੁਪਏ ਦੀ ਕੀਮਤ ਵਾਲੀਆਂ 18.56 ਕਿੱਲੋ ਵਜ਼ਨ ਵਾਲੀਆਂ ਸੋਨੇ ਦੀਆਂ ਇੱਟਾਂ ਨੂੰ ਜ਼ਬਤ ਕਰ ਲਿਆ ਸੀ। ਉਸ ਖ਼ਿਲਾਫ਼ 22 ਮਾਰਚ, 2021 ਨੂੰ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਚਾਰਜਸ਼ੀਟ ਦਾਇਰ ਕੀਤੀ ਸੀ। ਪੀਟੀਆਈ

Advertisement

Advertisement