ਪ੍ਰਗਤੀ ਮੈਦਾਨ ਦਾ ਮੁੱਖ ਗੇਟ ‘ਸੈਲਫੀ ਸਪੌਟ’ ਬਣਿਆ
10:44 AM Sep 13, 2023 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਸਤੰਬਰ
ਦਿੱਲੀ ਦੇ ਪ੍ਰਗਤੀ ਮੈਦਾਨ ਦਾ ਨਵਾਂ ਮੁੱਖ ਗੇਟ ਹੁਣ ਇੱਕ ‘ਸੈਲਫੀ ਸਪੌਟ’ ਬਣ ਗਿਆ ਹੈ। ਜੀ-20 ਸਿਖ਼ਰ ਸੰਮੇਲਨ ਮਗਰੋਂ ਦਿੱਲੀ ਦੇ ਲੋਕ ਇਸ ਗੇਟ ’ਤੇ ਬਣੇ ਨਵੇਂ ਭਾਰਤ ਮੰਡਪਮ ਨੂੰ ਦੇਖਣ ਆ ਰਹੇ ਹਨ। ਸ਼ਾਮ ਪੈਂਦੇ ਹੀ ਨੌਜਵਾਨ, ਬੱਚੇ, ਔਰਤਾਂ ਤੇ ਬਜ਼ੁਰਗ ਨਵੇਂ ਪ੍ਰਗਤੀ ਮੈਦਾਨ ਨੂੰ ਦੇਖਣ ਆ ਰਹੇ ਹਨ। ਜ਼ਿਕਰਯੋਗ ਹੈ ਕਿ ਜੀ-20 ਸਿਖ਼ਰ ਸੰਮੇਲਨ ਦੌਰਾਨ ਇਸ ਇਲਾਕੇ ਨੂੰ ਸਜਾਇਆ ਗਿਆ ਸੀ ਤੇ ਅਜੇ ਤੱਕ ਉਹ ਸਜਾਵਟ ਕਾਇਮ ਹੈ। ਸੈਂਕੜੇ ਹਰੇ-ਭਰੇ ਗਮਲੇ ਅਜੇ ਵੀ ਮਥੁਰਾ ਰੋਡ ਦੇ ਦੋਵੇਂ ਪਾਸੇ ਪ੍ਰਗਤੀ ਮੈਦਾਨ ਦੇ ਆਸ-ਪਾਸ ਰੱਖੇ ਹੋਏ ਹਨ। ਕੇਂਦਰ ਸਰਕਾਰ ਵੱਲੋਂ ਸੰਮੇਲਨ ਵਾਲੀ ਥਾਂ ਉਪਰ ਰੋਸ਼ਨੀਆਂ ਵੀ ਖੂਬ ਕੀਤੀਆਂ ਹੋਈਆਂ ਹਨ ਤੇ ਪਾਣੀ ਦੇ ਫੁਆਰਿਆਂ ਵਿੱਚ ਵੀ ਵੱਖ-ਵੱਖ ਰੰਗਾਂ ਦੀਆਂ ਰੋਸ਼ਨੀਆਂ ਜਗ-ਮਗਾ ਕੇ ਮਨਮੋਹਕ ਦ੍ਰਿਸ਼ ਬਣਾਇਆ ਹੋਇਆ ਹੈ। ਸ਼ਾਮ ਸਮੇਂ ਇੱਥੇ ਵੱਡੀ ਗਿਣਤੀ ਵਿੱਚ ਲੋਕ ਜਾਂਦੇ ਸਮੇਂ ਸੈਲਫੀਆਂ ਖਿੱਚਦੇ ਦੇਖੇ ਜਾਂਦੇ ਹਨ।
Advertisement
Advertisement