For the best experience, open
https://m.punjabitribuneonline.com
on your mobile browser.
Advertisement

ਕਰਾਚੀ ਹਵਾਈ ਅੱਡੇ ’ਤੇ ਫ਼ਿਦਾਈਨ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਗ੍ਰਿਫ਼ਤਾਰ

07:13 AM Nov 12, 2024 IST
ਕਰਾਚੀ ਹਵਾਈ ਅੱਡੇ ’ਤੇ ਫ਼ਿਦਾਈਨ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਗ੍ਰਿਫ਼ਤਾਰ
Advertisement

ਕਰਾਚੀ, 11 ਨਵੰਬਰ
ਇਥੋਂ ਦੇ ਹਵਾਈ ਅੱਡੇ ’ਤੇ ਫਿਦਾਈਨ ਹਮਲੇ ਦੇ ਕਥਿਤ ਮੁੱਖ ਸਾਜ਼ਿਸ਼ਘਾੜੇ ਅਤੇ ਉਸ ਦੇ ਚਾਰ ਹੋਰ ਸਾਥੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ’ਚੋਂ ਇਕ ਮਹਿਲਾ ਬੰਬਾਰ ਵੀ ਸ਼ਾਮਲ ਹੈ। ਸਿੰਧ ਅਤਿਵਾਦ ਵਿਰੋਧੀ ਵਿਭਾਗ ਦੇ ਸੀਨੀਅਰ ਅਧਿਕਾਰੀ ਉਮਰ ਖ਼ਾਤਾਬ ਨੇ ਕਿਹਾ ਕਿ ਅਸ਼ਾਂਤ ਸੂਬੇ ਬਲੋਚਿਸਤਾਨ ਦੇ ਵੱਖ ਵੱਖ ਹਿੱਸਿਆਂ ’ਚੋਂ ਪਿਛਲੇ ਹਫ਼ਤੇ ਪੰਜ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 6 ਅਕਤੂਬਰ ਨੂੰ ਜਿਨਾਹ ਕੌਮਾਂਤਰੀ ਹਵਾਈ ਅੱਡੇ ਨੇੜੇ ਚੀਨੀ ਵਰਕਰਾਂ ਦੇ ਕਾਫ਼ਲੇ ’ਤੇ ਹੋਏ ਹਮਲੇ ਦੌਰਾਨ ਦੋ ਚੀਨੀ ਇੰਜਨੀਅਰਾਂ ਸਮੇਤ ਚਾਰ ਵਿਅਕਤੀ ਮਾਰੇ ਗਏ ਸਨ ਅਤੇ 17 ਹੋਰ ਜ਼ਖ਼ਮੀ ਹੋਏ ਸਨ। ਖ਼ਾਤਾਬ ਨੇ ਕਿਹਾ ਕਿ ਵੱਖਵਾਦੀ ਗੁੱਟਾਂ ਨੇ ਦਹਿਸ਼ਤੀ ਹਮਲਿਆਂ ਲਈ ਮਹਿਲਾਵਾਂ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਚਿੰਤਾ ਦਾ ਵਿਸ਼ਾ ਹੈ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement