ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧੋਗੜੀ ਵਿੱਚ ਗਾਂ ਦਾ ਮਾਸ ਪੈਕ ਕਰਨ ਵਾਲੀ ਫੈਕਟਰੀ ਦਾ ਮੁੱਖ ਮੁਲਜ਼ਮ ਕਾਬੂ

07:42 AM Aug 27, 2023 IST
ਮੁਲਜ਼ਮ ਇਮਰਾਨ ਕੁਰੈਸ਼ੀ ਦੀ ਤਸਵੀਰ।

ਪੱਤਰ ਪ੍ਰੇਰਕ
ਜਲੰਧਰ, 26 ਅਗਸਤ
ਲੰਘੀ 7 ਅਗਸਤ ਨੂੰ ਆਦਮਪੁਰ ਪੁਲੀਸ ਵੱਲੋਂ ਪਿੰਡ ਧੋਗੜੀ ਵਿੱਚ ਬੰਦ ਪਈ ਨੇਹਾ ਟੋਕਾ ਫੈਕਟਰੀ ਵਿੱਚ ਗਾਂ ਦੇ ਮਾਸ ਦੀ ਪੈਕਿੰਗ ਕਰਨ ਵਾਲੇ 17 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ ਅਤੇ ਇਸ ਮੌਕੇ ਦੌਰਾਨ ਕੁਇੰਟਲ ਗਾਂ ਦਾ ਮਾਸ ਵੀ ਬਰਾਮਦ ਕੀਤਾ ਗਿਆ ਸੀ। ਇਸ ਮੌਕੇ ਮੁੱਖ ਮੁਲਜ਼ਮ ਫ਼ਰਾਰ ਹੋਣ ਵਿੱਚ ਸਫਲ ਹੋ ਗਿਆ ਸੀ। ਇਸੇ ਸਬੰਧ ਵਿੱਚ ਕਾਰਵਾਈ ਕਰਦਿਆਂ ਆਦਮਪੁਰ ਪੁਲੀਸ ਵੱਲੋਂ ਇਮਰਾਨ ਕੁਰੈਸ਼ੀ ਵਾਸੀ ਸਾਹਮਣੇ ਫੈਜ਼ਲ ਮਸਜਿਦ, ਸੈਕਟਰ 2 ਸ਼ਾਸਤਰੀ ਮਾਰਕਿਟ ਮੇਰਠ ਨੂੰ ਕਾਬੂ ਕਰ ਲਿਆ ਗਿਆ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮੁਲਜਮ ਨੇ ਫੈਕਟਰੀ ਦੇ ਮਾਲਕ ਵੈਭ ਦੀਵਾਨ ਤੋਂ ਫੈਕਟਰੀ ਕਿਰਾਏ ’ਤੇ ਲੈਣ ਲਈ ਆਪਣਾ ਨਾਂ ਸ਼ਿਵਮ ਰਾਜਪੂਤ ਦੱਸ ਕੇ ਕਿਰਾਏ ਵਾਲੀ ਡੀਡ ਲਿਖਵਾਈ ਸੀ ਜਦਕਿ ਉਸ ਦਾ ਅਸਲੀ ਨਾਮ ਇਮਰਾਨ ਕੁਰੈਸ਼ੀ ਹੈ। ਉਸ ਨੇ ਇਸ ਜਾਅਲੀ ਕਾਗ਼ਜ਼ ਰਾਹੀਂ ਉਕਤ ਫੈਕਟਰੀ ਨੂੰ ਕਿਰਾਏ ’ਤੇ ਲਿਆ ਸੀ।

Advertisement

Advertisement