ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਸਾਮ ’ਚ ਸਮੂਹਿਕ ਬਲਾਤਕਾਰ ਦੇ ਮੁੱਖ ਮੁਲਜ਼ਮ ਨੇ ਤਲਾਅ ’ਚ ਛਾਲ ਮਾਰ ਕੇ ਜਾਨ ਦਿੱਤੀ

11:40 AM Aug 24, 2024 IST

ਗੁਹਾਟੀ, 24 ਅਗਸਤ
ਅਸਾਮ ਵਿੱਚ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮੁੱਖ ਮੁਲਜ਼ਮ ਅੱਜ ਤੜਕੇ ਕਥਿਤ ਤੌਰ ’ਤੇ ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਅਤੇ ਉਸ ਨੇ ਨਗਾਓਂ ਜ਼ਿਲ੍ਹੇ ਦੇ ਧੀਂਗ ਵਿੱਚ ਤਲਾਅੜ ਵਿੱਚ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕਿਹਾ ਕਿ ਮੁਲਜ਼ਮ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 'ਕ੍ਰਾਈਮ ਸੀਨ' ਦੀ ਜਾਂਚ ਲਈ ਤੜਕੇ ਕਰੀਬ 3.30 ਵਜੇ ਅਪਰਾਧ ਵਾਲੀ ਥਾਂ ਲਿਜਾਇਆ ਗਿਆ ਸੀ। ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ’ਚੋਂ ਫ਼ਰਾਰ ਹੋ ਗਿਆ ਅਤੇ ਤਲਾਅ ਵਿੱਚ ਛਾਲ ਮਾਰ ਦਿੱਤੀ। ਉਸ ਦੀ ਲਾਸ਼ ਕਰੀਬ ਦੋ ਘੰਟੇ ਬਾਅਦ ਬਰਾਮਦ ਕਰ ਲਈ ਗਈ। ਉਹ ਉਨ੍ਹਾਂ ਤਿੰਨ ਮੁਲਜ਼ਮਾਂ ’ਚੋਂ ਇਕ ਸੀ ਜਿਨ੍ਹਾਂ ਨੇ ਟਿਊਸ਼ਨ ਜਾ ਰਹੀ 14 ਸਾਲਾ ਲੜਕੀ ਨਾਲ ਜਬਰ ਜਨਾਹ ਕੀਤਾ ਸੀ ਤੇ ਉਸ ਨੂੰ ਜ਼ਖ਼ਮੀ ਹਾਲਤ ’ਚ ਤਲਾਅ ਕੰਢੇ ਸੁੱਟ ਦਿੱਤਾ ਸੀ।

Advertisement

Advertisement