ਉਪ ਰਾਜਪਾਲ ਨੇ ਹੜ੍ਹਾਂ ਦੇ ਕਾਰਨਾਂ ਦੀ ਸੂਚੀ ਕੇਜਰੀਵਾਲ ਨੂੰ ਸੌਂਪੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਗਸਤ
ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਕੌਮੀ ਰਾਜਧਾਨੀ ਵਿੱਚ ਆਏ ਹੜ੍ਹਾਂ ਦਾ ਕਾਰਨ ਬਣਨ ਵਾਲੇ ਸਾਰੇ ਮੁੱਖ ਕਾਰਕਾਂ ਦੀ ਸੂਚੀ ਦਿੱਤੀ ਹੈ। ਸਬੰਧਤ ਏਜੰਸੀਆਂ ਦੇ ਮਾਹਿਰਾਂ ਤੇ ਅਧਿਕਾਰੀਆਂ ਦੁਆਰਾ ਕੀਤੇ ਗਏ ਵਿਸ਼ਲੇਸ਼ਣ ਦੇ ਆਧਾਰ ’ਤੇ ਐਲਜੀ ਨੇ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕੀਤਾ ਤੇ ਉਪਾਅ ਸੁਝਾਏ ਹਨ। ਪੱਤਰ ਵਿੱਚ ਲਿਖਿਆ ਗਿਆ ਕਿ ਹਥਨੀ ਕੁੰਡ ਤੋਂ ਸਭ ਤੋਂ ਵੱਧ 8.28 ਲੱਖ ਕਿਊਸਿਕ ਛੱਡਿਆ 2019 ਵਿੱਚ ਗਿਆ ਸੀ। ਇਸ ਦੇ ਨਤੀਜੇ ਵਜੋਂ ਪੁਰਾਣੇ ਰੇਲਵੇ ਪੁਲ ’ਤੇ ਯਮੁਨਾ ਵਿੱਚ ਪਾਣੀ ਦਾ ਪੱਧਰ 206.6 ਮੀਟਰ ਨੂੰ ਛੂਹ ਗਿਆ ਸੀ। ਜਦੋਂ ਕਿ ਇਸ ਸਾਲ ਸਿਰਫ 3.59 ਲੱਖ ਕਿਊਸਿਕ ਗਿਆ ਸੀ। ਫਿਰ ਵੀ ਯਮੁਨਾ ਦਾ ਪੱਧਰ ਪੁਲ ’ਤੇ 208.66 ਮੀਟਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਦਿੱਲੀ ਵਿੱਚ ਯਮੁਨਾ ਦੇ 44 ਕਿਲੋਮੀਟਰ ਵਿੱਚੋਂ ਵਜ਼ੀਰਾਬਾਦ ਤੋਂ ਓਖਲਾ ਤੱਕ 22 ਕਿਲੋਮੀਟਰ ਦੇ ਹਿੱਸੇ ਵਿੱਚ ਯਮੁਨਾ ਦੇ ਅੰਦਰ 18 ਵੱਡੀਆਂ ਰੁਕਾਵਟਾਂ ਵਹਾਅ ਵਿੱਚ ਰੁਕਾਵਟ ਹੈ। ਸਰਕਾਰੀ ਵਿਭਾਗਾਂ ਦਾ ਗੈਰ-ਪੇਸ਼ੇਵਰ ਪੁਲ ਨਿਰਮਾਣ, ਮਨੁੱਖ ਦੁਆਰਾ ਬਣਾਈਆਂ ਰੁਕਾਵਟਾਂ ਤੇ ਕੂੜਾ-ਕਰਕਟ ਵਹਾਅ ਵਿੱਚ ਰੁਕਾਵਟ ਪਾਉਂਦਾ ਹੈ। ਪੱਤਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਪਿਛਲੇ ਕਈ ਸਾਲਾਂ ਤੋਂ ਯਮੁਨਾ ਵਿੱਚ ਗਾਦ ਭਰੀ ਹੈ। ਦਿੱਲੀ ਜਲ ਬੋਰਡ ਨੇ ਡਬਲਯੂਐਚਓ ਬਿਲਡਿੰਗ ਦੇ ਸਾਹਮਣੇ ਡਰੇਨ ਨੰਬਰ 12 ਦੇ ਮੂੰਹ ਦੇ ਪਾਰ ਪਾਣੀ ਦੀ ਪਾਈਪਲਾਈਨ ਵਿਛਾਈ ਸੀ ਅਤੇ ਇਸ ਪ੍ਰਕਿਰਿਆ ਵਿੱਚ, ਉੱਥੇ ਮੌਜੂਦ ਬੰਨ੍ਹ ਨੂੰ ਢਾਹ ਦਿੱਤਾ ਸੀ। ਡੀ.ਜੇ.ਬੀ ਵੱਲੋਂ ਵੀ ਇਸ ਦੀ ਮੁਰੰਮਤ ਨਹੀਂ ਕੀਤੀ ਗਈ ਜਿਸ ਕਾਰਨ ਦਰਿਆ ਦਾ ਪਾਣੀ ਡਰੇਨ ਵਿੱਚ ਵੜ ਗਿਆ। ਸੁਪਰੀਮ ਕੋਰਟ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸ਼ਹਿਰ ਵਿੱਚ ਪਾਣੀ ਭਰ ਗਿਆ। ਵਜ਼ੀਰਾਬਾਦ ਬੈਰਾਜ ਦਾ ਲੈਵਲ ਲਗਪੱਗ 4 ਫੁੱਟ ਉੱਚਾ ਹੋਣਾ ਚਾਹੀਦਾ ਹੈ।
ਯਮੁਨਾ ਖ਼ਤਰੇ ਦੇ ਨਿਸ਼ਾਨ ਤੋਂ 203.92 ਮੀਟਰ ਹੇਠਾਂ ਆਈ
ਰਾਸ਼ਟਰੀ ਵਿੱਚ ਯਮੁਨਾ ਦੇ ਪਾਣੀ ਦਾ ਪੱਧਰ ਸ਼ੁੱਕਰਵਾਰ ਨੂੰ ਖ਼ਤਰੇ ਦੇ ਪੱਧਰ ਤੋਂ ਹੇਠਾਂ ਗਿਆ। ਸਵੇਰੇ 7 ਵਜੇ ਯਮੁਨਾ ਦੇ ਪਾਣੀ ਦਾ ਪੱਧਰ 203.92 ਮੀਟਰ ਦਰਜ ਕੀਤਾ ਗਿਆ। ਨਦੀ ਦਾ ਖਤਰੇ ਦਾ ਪੱਧਰ 204.5 ਮੀਟਰ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਯਮੁਨਾ ’ਚ ਪਾਣੀ ਦਾ ਪੱਧਰ ਵਧ ਕੇ 205.33 ਮੀਟਰ ਹੋ ਗਿਆ ਸੀ। ਪੁਰਾਣੇ ਰੇਲਵੇ ਪੁਲ ’ਤੇ ਪਾਣੀ ਦਾ ਪੱਧਰ 205.39 ਮੀਟਰ ਦਰਜ ਕੀਤਾ ਗਿਆ। ਇੱਕ ਮਹੀਨਾ ਪਹਿਲਾਂ ਨਦੀ ਦੇ ਕੈਚਮੈਂਟ ਖੇਤਰ ਵਿੱਚ ਭਾਰੀ ਮੀਂਹ ਨੇ ਵਿਆਪਕ ਪੱਧਰ ’ਤੇ ਤਬਾਹੀ ਮਚਾਈ ਸੀ ਤੇ 13 ਜੁਲਾਈ ਨੂੰ ਯਮੁਨਾ ਨੇ ਦਿੱਲੀ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ, 208.66 ਦਰਜ ਕੀਤਾ ਗਿਆ ਸੀ।