ਰੌਕੀ ਰੰਧਾਵਾ ਨੂੰ ਮਿਲ ਰਿਹਾ ਪਿਆਰ ਮੇਰੀ ਕਲਪਨਾ ਤੋਂ ਪਰ੍ਹੇ: ਰਣਵੀਰ ਸਿੰਘ
07:06 AM Aug 03, 2023 IST
ਮੁੰਬਈ: ਅਦਾਕਾਰ ਰਣਵੀਰ ਸਿੰਘ ਦਾ ਕਹਿਣਾ ਹੈ ਕਿ ਫਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਵਿੱਚ ਉਸ ਵੱਲੋਂ ਨਿਭਾਏ ਗਏ ਰੌਕੀ ਰੰਧਾਵਾ ਦੇ ਕਿਰਦਾਰ ਲਈ ਉਸ ਨੂੰ ਦਰਸ਼ਕਾਂ ਕੋਲੋਂ ਬੇਹਿਸਾਬ ਪਿਆਰ ਮਿਲ ਰਿਹਾ ਹੈ। ਰਣਵੀਰ ਨੇ ਫਿਲਮ ਵਿੱਚ ਇੱਕ ਪੰਜਾਬੀ ਮੁੰਡੇ ਦੀ ਭੂਮਿਕਾ ਨਿਭਾਈ ਹੈ, ਜਿਸ ਨੂੰ ਬੰਗਾਲੀ ਪੱਤਰਕਾਰ ਰਾਨੀ ਚੈਟਰਜੀ ਨਾਲ ਪਿਆਰ ਹੋ ਜਾਂਦਾ ਹੈ। ਆਲੋਚਕਾਂ ਵੱਲੋਂ ਵੀ ਰਣਵੀਰ ਦੀ ਇਸ ਅਦਾਕਾਰੀ ਨੂੰ ਹੁਣ ਤੱਕ ਦੀ ਬਿਹਤਰੀਨ ਦੱਸਿਆ ਜਾ ਰਿਹਾ ਹੈ। ਅਦਾਕਾਰ ਨੇ ਕਿਹਾ, ‘ਮੈਨੂੰ ਮਿਲ ਰਿਹਾ ਇਹ ਪਿਆਰ ਤੇ ਅਪਣੱਤ ਮੇਰੀ ਕਲਪਨਾ ਤੋਂ ਪਰ੍ਹੇ ਹੈ। ਇੰਨਾ ਪਿਆਰ ਮਿਲਣ ਮਗਰੋਂ ਮੈਂ ਭਾਵੁਕ ਹੋ ਗਿਆ ਹਾਂ। ਦਰਸ਼ਕ ਸਿਨੇਮਾ ਹਾਲ ਵਿੱਚ ਰੌਕੀ ਨੂੰ ਵੇਖ ਕੇ ਖੁਸ਼ ਹੋ ਰਹੇ ਹਨ ਤੇ ਉਸ ਲਈ ਸੀਟੀਆਂ ਵਜਾ ਰਹੇ ਹਨ।’ -ਪੀਟੀਆਈ
Advertisement
Advertisement