For the best experience, open
https://m.punjabitribuneonline.com
on your mobile browser.
Advertisement

ਕੋਆਪਰੇਟਿਵ ਸੁਸਾਇਟੀ ਘਨੌਰੀ ਖੁਰਦ ਦਾ ਤਾਲਾ ਅਜੇ ਵੀ ਬੰਦ

11:03 AM Apr 07, 2024 IST
ਕੋਆਪਰੇਟਿਵ ਸੁਸਾਇਟੀ ਘਨੌਰੀ ਖੁਰਦ ਦਾ ਤਾਲਾ ਅਜੇ ਵੀ ਬੰਦ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਬੀਰਬਲ ਰਿਸ਼ੀ
ਸ਼ੇਰਪੁਰ, 6 ਅਪਰੈਲ
ਦੋ ਪਿੰਡ ਘਨੌਰੀ ਕਲਾਂ ਤੇ ਘਨੌਰੀ ਖੁਰਦ ’ਤੇ ਅਧਾਰਿਤ ਸਾਂਝੀ ਕੋਆਪਰੇਟਿਵ ਸੁਸਾਇਟੀ ਘਨੌਰੀ ਖੁਰਦ ਨੂੰ ਜਿੰਦਰਾ ਲਗਾਏ ਜਾਣ ’ਤੇ ਜਿੱਥੇ ਉਕਤ ਦੋਵੇਂ ਪਿੰਡਾਂ ਦੇ ਮੈਂਬਰ ਤੇ ਡਾਇਰੈਕਟਰ ਆਹਮੋ-ਸਾਹਮਣੇ ਹਨ ਉੱਥੇ ਤਾਲਾ ਲੱਗਣ ਦੇ 36 ਦਿਨ ਬਾਅਦ ਵੀ ਮਾਮਲੇ ਨੂੰ ਨਜਿੱਠਣ ਦੀ ਥਾਂ ਵਿਭਾਗ ਦੇ ਅਧਿਕਾਰੀਆਂ ਨੇ ਪੂਰੀ ਤਰਾਂ ਚੁੱਪ ਵੱਟੀ ਹੋਈ ਹੈ। ਇਸ ਸੁਸਾਇਟੀ ਦੇ ਕੁੱਲ 802 ਮੈਂਬਰ ਹਨ ਜਿਨ੍ਹਾਂ ਦੀ ਕਣਕ ਦੀ ਜਿਣਸ ਆਉਣ ’ਤੇ ਦੋ ਕਰੋੜ ਤੋਂ ਵੱਧ ਰੁਪਏ ਦੇ ਲੈਣ-ਦੇਣ ’ਤੇ ਹਾਲ ਦੀ ਘੜੀ ਪ੍ਰਸ਼ਨ ਚਿੰਨ੍ਹ ਲੱਗਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਵਿਭਾਗ ਦੀ ਜ਼ੋਨ ਪਾਲਿਸੀ ਤਹਿਤ ਘਨੌਰੀ ਖੁਰਦ ਦੇ 165 ਮੈਂਬਰਾਂ ਪਿੱਛੇ ਤਿੰਨ ਮੈਂਬਰ ਡਾਇਰੈਕਟਰ ਚੁਣੇ ਜਾਣ ਅਤੇ ਘਨੌਰੀ ਕਲਾਂ ਦੇ 637 ਮੈਂਬਰ ਡਾਇਰੈਕਟਰਾਂ ਪਿੱਛੇ 8 ਮੈਂਬਰ ਡਾਇਰੈਕਟਰ ਚੁਣੇ ਜਾਣ ਦੀ ਨਵੀ ਪ੍ਰਕਿਰਿਆ ਦਾ ਵਿਰੋਧ ਕਰਦਿਆਂ ਘਨੌਰੀ ਖੁਰਦ ਨਾਲ ਸਬੰਧਤ ਮੈਂਬਰ ਡਾਇਰੈਕਟਰਾਂ ਤੇ ਹੋਰ ਪਤਵੰਤਿਆਂ ਨੇ ਲੰਘੀ 2 ਮਾਰਚ ਨੂੰ ਸੁਸਾਇਟੀ ਨੂੰ ਜਿੰਦਰਾ ਮਾਰ ਦਿੱਤਾ ਸੀ। ਆਗੂਆਂ ਦਾ ਐਲਾਨ ਹੈ ਕਿ ਪਹਿਲਾਂ ਚੱਲੇ ਆ ਰਹੇ ਘਨੌਰੀ ਖੁਰਦ ਦੇ 5 ਤੇ ਘਨੌਰੀ ਕਲਾਂ ਦੇ 6 ਮੈਂਬਰ ਡਾਇਰੈਕਟਰਾਂ ਦੀ ਪੁਰਾਣੀ ਪ੍ਰਕਿਰਿਆ ਅਨੁਸਾਰ ਹੀ ਚੋਣ ਹੋਣ ਸਬੰਧੀ ਮੰਗ ਮੰਨੇ ਜਾਣ ’ਤੇ ਹੀ ਉਹ ਜਿੰਦਰਾ ਖੋਲ੍ਹ ਸਕਦੇ ਹਨ।
ਉਧਰ ਸੁਸਾਇਟੀ ਨੂੰ ਲੱਗੇ ਜਿੰਦਰੇ ਸਬੰਧੀ ਪਿੰਡ ਘਨੌਰੀ ਕਲਾਂ ਦੇ ਲੋਕਾਂ ਨੇ ਪਿੰਡ ’ਚ ਮੀਟਿੰਗ ਕਰਕੇ ਵਿਭਾਗ ਨੂੰ ਲੱਗਿਆ ਜਿੰਦਰਾ ਖੁਲ੍ਹਵਾ ਕੇ ਕੰਮ ਚਲਾਉਣ ਲਈ ਮਹਿਜ਼ ਇੱਕ ਹਫ਼ਤੇ ਦਾ ਅਲਟੀਮੇਟਮ ਦੇ ਕੇ ਨਿਰਧਾਰਤ ਸਮੇਂ ਮਗਰੋਂ ਏਆਰ ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਸੀ ਅਤੇ ਅਲਟੀਮੇਟਮ ਦੀ ਸਮਾਂ-ਸੀਮਾ ਬੀਤੀ ਸ਼ਾਮ ਖ਼ਤਮ ਹੋ ਚੁੱਕੀ ਹੈ। ਨਵ ਗਠਿਤ ਐਕਸਨ ਕਮੇਟੀ ਦੇ ਆਗੂ ਇੰਦਰਜੀਤ ਸਿੰਘ ਘਨੌਰੀ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਕਹਿ ਰਹੇ ਹਨ ਕਿ ਉਨ੍ਹਾਂ ਰਿਪੋਰਟ ਐੱਸਡੀਐੱਮ ਨੂੰ ਭੇਜ ਦਿੱਤੀ ਹੈ। ਉਕਤ ਆਗੂ ਅਨੁਸਾਰ ਹੁਣ ਦੋ ਤਿੰਨ ਛੁੱਟੀਆਂ ਹਨ ਜਿਸ ਮਗਰੋਂ ਪਿੰਡ ਵਾਸੀ ਸੰਘਰਸ਼ ਦੇ ਰਾਹ ਪੈਣਗੇ। ਸਬੰਧਤ ਇੰਸਪੈਕਟਰ ਨੇ ਫੋਨ ਨਹੀਂ ਚੁੱਕਿਆ ਜਦੋਂ ਐਸਡੀਐਮ ਧੂਰੀ ਅਮਿਤ ਗੁਪਤਾ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਉਨ੍ਹਾਂ ਏਆਰ ਦਫ਼ਤਰ ਤੋਂ ਰਿਪੋਰਟ ਮੰਗੀ ਸੀ ਜੋ ਹਾਲੇ ਪ੍ਰਾਪਤ ਨਹੀਂ ਹੋਈ।

Advertisement

Advertisement
Author Image

sukhwinder singh

View all posts

Advertisement
Advertisement
×