For the best experience, open
https://m.punjabitribuneonline.com
on your mobile browser.
Advertisement

ਸਾਹਿਤਕ ਸਮਾਗਮ ‘ਫੁੱਲਾਂ ਦੀ ਫੁਲਕਾਰੀ’ ਯਾਦਗਾਰੀ ਹੋ ਨਿੱਬੜਿਆ

10:56 AM Apr 01, 2024 IST
ਸਾਹਿਤਕ ਸਮਾਗਮ ‘ਫੁੱਲਾਂ ਦੀ ਫੁਲਕਾਰੀ’ ਯਾਦਗਾਰੀ ਹੋ ਨਿੱਬੜਿਆ
ਪੱਤਰਕਾਰ ਦਿਲਸ਼ੈਨਜੋਤ ਕੌਰ ਨੂੰ ਸਨਮਾਨਦੇ ਹੋਏ ਡਾ. ਹਰਪ੍ਰੀਤ ਕੌਰ ਅਤੇ ਪ੍ਰਬੰਧਕ। -ਫੋਟੋ: ਮਿੱਠਾ
Advertisement

ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 31 ਮਾਰਚ
ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਥਾਨਕ ਲੋਕ ਸਾਹਿਤ ਸੰਗਮ ਅਤੇ ਪੰਜਾਬ ਸਭਿਆਚਾਰਕ ਨਾਰੀ ਵਿਰਸਾ ਮੰਚ ਪੰਜਾਬ ਵੱਲੋਂ ਪ੍ਰਧਾਨ ਡਾ. ਗੁਰਵਿੰਦਰ ਅਮਨ ਅਤੇ ਬੀਬੀ ਸੁਰਿੰਦਰ ਕੌਰ ਬਾੜਾ ਦੀ ਦੇਖ-ਰੇਖ ਵਿੱਚ ਫੁੱਲਾਂ ਦੀ ਫੁਲਕਾਰੀ ਸਭਿਆਚਾਰਕ ਸਾਹਿਤਕ ਸਮਾਗਮ ਸਥਾਨਕ ਰੋਟਰੀ ਕਲੱਬ ਵਿੱਚ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਭਾਸ਼ਾ ਵਿਭਾਗ ਪੰਜਾਬ ਦੀ ਡਾਇਰੈਕਟਰ ਡਾ. ਹਰਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਮਾਗਮ ਵਿੱਚ ਦੇਸ਼ਾਂ-ਵਿਦੇਸ਼ਾਂ ਵਿੱਚ ਪੰਜਾਬੀ ਵਿਰਸੇ ਨੂੰ ਸੰਭਾਲੀ ਬੈਠੇ ਸਾਹਿਤਕਾਰਾਂ, ਲੇਖਕਾਂ ਅਤੇ ਕਲਾਕਾਰਾਂ ਨੇ ਹਿੱਸਾ ਲਿਆ। ਇਸ ਦੌਰਾਨ ਪੱਤਰਕਾਰ ਦਿਲਸ਼ੈਨਜੋਤ ਕੌਰ ਅਤੇ ਵੁਆਇਸ ਆਫ ਪੰਜਾਬ ਦੇ ਰਨਰਅਪ ਪ੍ਰਦੀਪ ਜੱਸਲ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ, ਡਾ.ਅਮਰਜੀਤ ਸਿੰਘ ਕੌਂਕੇ, ਗੀਤਕਾਰ ਧਰਮ ਕੰਮਿਆਣਾ, ਵਧੀਕ ਟ੍ਰਾਂਸਪੋਰਟ ਕਮਿਸ਼ਨਰ ਅਮਰਜੀਤ ਸਿੰਘ, ਕੈਲੀਫੋਰਨੀਆ (ਅਮਰੀਕਾ) ਦੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਹਰਜਿੰਦਰ ਸਿੰਘ ਪੰਧੇਰ, ਫ਼ਿਲਮੀ ਗੀਤਕਾਰ ਤੇ ਗਾਇਕ ਰਾਜਬੀਰ ਮੱਲ੍ਹੀ, ਫ਼ਿਲਮੀ ਕਲਾਕਾਰ ਅਸ਼ੋਕ ਤਾਂਗੜੀ, ਸਰਬਜੀਤ ਸਿੰਘ ਲੁਧਿਆਣਾ, ਗਾਇਕ ਜੋੜੀ ਕੁਲਵੰਤ ਬਿੱਲਾ ਅਤੇ ਕੁਲਵੰਤ ਕੌਰ, ਸਾਹਿਤਕਾਰ ਡਾ. ਸੋਨੀਆ ਸਵੀਡਨ, ਵਿਜੈ ਧੀਰ ਤੇ ਧਰਮਿੰਦਰ ਸ਼ਾਹਿਦ ਸਮੇਤ ਲੋਕ ਸਾਹਿਤ ਸੰਗਮ ਅਤੇ ਨਾਰੀ ਵਿਰਸਾ ਮੰਚ ਦੇ ਮੈਂਬਰਾਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਮੰਗਤ ਖ਼ਾਨ ਤੇ ਡਾ. ਰਜਿੰਦਰ ਕੌਰ ਬਾਜਵਾ ਨੇ ਮੰਚ ਸੰਚਾਲਨ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×