ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਸਰਕਾਰ ਵੱਲੋਂ ਸਾਲ 2025 ਲਈ ਛੁੱਟੀਆਂ ਦੀ ਸੂਚੀ ਜਾਰੀ

06:33 AM Dec 12, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਦਸੰਬਰ
ਪੰਜਾਬ ਸਰਕਾਰ ਵੱਲੋਂ ਸਾਲ 2025 ਲਈ 31 ਗਜ਼ਟਿਡ ਅਤੇ 28 ਰਾਖਵੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਗਜ਼ਟਿਡ ਛੁੱਟੀਆਂ ਵਿੱਚ 6 ਜਨਵਰੀ ਨੂੰ ਜਨਮ ਦਿਨ ਗੁਰੂ ਗੋਬਿੰਦ ਸਿੰਘ, 26 ਜਨਵਰੀ ਨੂੰ ਗਣਤੰਤਰ ਦਿਵਸ, 12 ਫਰਵਰੀ ਨੂੰ ਜਨਮ ਦਿਵਸ ਗੁਰੂ ਰਵਿਦਾਸ, 26 ਫਰਵਰੀ ਨੂੰ ਮਹਾਸ਼ਿਵਰਾਤਰੀ, 14 ਮਾਰਚ ਨੂੰ ਹੋਲੀ, 23 ਮਾਰਚ ਨੂੰ ਸ਼ਹੀਦੀ ਦਿਵਸ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ, 31 ਮਾਰਚ ਨੂੰ ਈਦ-ਉਲ-ਫ਼ਿਤਰ ਦੀ ਛੁੱਟੀ ਹੋਵੇਗੀ।
ਇਸੇ ਤਰ੍ਹਾਂ 6 ਅਪਰੈਲ ਨੂੰ ਰਾਮ ਨੌਮੀ, 8 ਅਪਰੈਲ ਨੂੰ ਜਨਮ ਦਿਵਸ ਗੁਰੂ ਨਾਭਾ ਦਾਸ, 10 ਅਪਰੈਲ ਨੂੰ ਮਹਾਵੀਰ ਜੈਯੰਤੀ, 13 ਅਪਰੈਲ ਨੂੰ ਵਿਸਾਖੀ, 14 ਅਪਰੈਲ ਨੂੰ ਜਨਮ ਦਿਨ ਡਾ. ਬੀਆਰ ਅੰਬੇਡਕਰ, 18 ਅਪਰੈਲ ਨੂੰ ਗੁਡ ਫਰਾਈਡੇਅ, 29 ਅਪਰੈਲ ਨੂੰ ਭਗਵਾਨ ਪਰਸ਼ੂ ਰਾਮ ਜੈਯੰਤੀ, 1 ਮਈ ਨੂੰ ਮਈ ਦਿਵਸ, 30 ਮਈ ਨੂੰ ਸ਼ਹੀਦੀ ਪੁਰਬ ਗੁਰੂ ਅਰਜਨ ਦੇਵ, 7 ਜੂਨ ਨੂੰ ਬੱਕਰ-ਈਦ, 11 ਜੂਨ ਨੂੰ ਕਬੀਰ ਜੈਯੰਤੀ, 15 ਅਗਸਤ ਨੂੰ ਆਜ਼ਾਦੀ ਦਿਹਾੜਾ, 16 ਅਗਸਤ ਨੂੰ ਜਨਮ ਅਸ਼ਟਮੀ, 22 ਸਤੰਬਰ ਨੂੰ ਮਹਾਰਾਜ ਅਗਰਸੈਨ ਜੈਯੰਤੀ, 2 ਅਕਤੂਬਰ ਨੂੰ ਗਾਂਧੀ ਜੈਯੰਤੀ ਅਤੇ ਦਸਹਿਰਾ, 7 ਅਕਤੂਬਰ ਨੂੰ ਜਨਮ ਦਿਵਸ ਮਹਾਰਿਸ਼ੀ ਵਾਲਮੀਕਿ, 20 ਅਕਤੂਬਰ ਨੂੰ ਦੀਵਾਲੀ, 22 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ, 5 ਨਵੰਬਰ ਨੂੰ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ (ਗੁਰਪੁਰਬ), 16 ਨਵੰਬਰ ਨੂੰ ਸ਼ਹੀਦੀ ਦਿਵਸ ਕਰਤਾਰ ਸਿੰਘ ਸਰਾਭਾ, 25 ਨਵੰਬਰ ਨੂੰ ਸ਼ਹੀਦੀ ਪੁਰਬ ਗੁਰੂ ਤੇਗ ਬਹਾਦਰ, 25 ਦਸੰਬਰ ਨੂੰ ਕ੍ਰਿਸਸਮ ਅਤੇ 27 ਦਸੰਬਰ ਨੂੰ ਸ਼ਹੀਦੀ ਸਭਾ ਫ਼ਤਹਿਗੜ੍ਹ ਸਾਹਿਬ ਦੀ ਛੁੱਟੀ ਹੋਵੇਗੀ। ਪੰਜਾਬ ਸਰਕਾਰ ਦੇ ਅਧਿਕਾਰੀ ਵੱਲੋਂ ਜਾਰੀ ਆਦੇਸ਼ ਅਨੁਸਾਰ ਰਾਖਵੀਂ ਛੁੱਟੀਆਂ ਵਿੱਚ 1 ਜਨਵਰੀ ਨੂੰ ਨਵਾਂ ਸਾਲ ਦਿਵਸ, 13 ਜਨਵਰੀ ਨੂੰ ਲੋਹੜੀ, 28 ਜਨਵਰੀ ਨੂੰ ਭਗਵਾਨ ਆਦਿ ਨਾਥ ਦਾ ਨਿਰਵਾਣ ਦਿਵਸ, 2 ਫਰਵਰੀ ਨੂੰ ਬਸੰਤ ਪੰਚਮੀ/ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ, 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ, 15 ਮਾਰਚ ਨੂੰ ਹੋਲਾ ਮਹੱਲਾ, 12 ਮਈ ਨੂੰ ਬੁੱਧ ਪੁੰਨਿਆ, 7 ਜੂਨ ਨੂੰ ਨਿਰਜਲਾ ਇਕਾਦਸ਼ੀ, 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ, 6 ਜੁਲਾਈ ਨੂੰ ਮੁਹੱਰਮ, 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ, 24 ਅਗਸਤ ਨੂੰ ਪਹਿਲਾ ਪ੍ਰਕਾਸ਼ ਪੁਰਬ ਗੁਰੂ ਗ੍ਰੰਥ ਸਾਹਿਬ, 27 ਅਗਸਤ ਨੂੰ ਸਮਵਤਸਰੀ ਦਿਵਸ, 1 ਸਤੰਬਰ ਨੂੰ ਜਨਮ ਦਿਵਸ ਬਾਬਾ ਸ੍ਰੀ ਚੰਦ, 5 ਸਤੰਬਰ ਨੂੰ ਜਨਮ ਦਿਵਸ ਬਾਬਾ ਜੀਵਨ ਸਿੰਘ, 5 ਸਤੰਬਰ ਨੂੰ ਜਨਮ ਦਿਵਸ ਮੁਹੰਮਦ ਸਾਹਿਬ, 6 ਸਤੰਬਰ ਨੂੰ ਅਨੰਤ ਚਤੁਰਦਸ਼ੀ, 12 ਸਤੰਬਰ ਨੂੰ ਸਾਰਾਗੜ੍ਹੀ ਦਿਵਸ, 28 ਸਤੰਬਰ ਨੂੰ ਜਨਮ ਦਿਵਸ ਸ਼ਹੀਦ ਭਗਤ ਸਿੰਘ, 8 ਅਕਤੂਬਰ ਨੂੰ ਪ੍ਰਕਾਸ਼ ਪੁਰਬ ਗੁਰੂ ਰਾਮਦਾਸ, 10 ਅਕਤੂਬਰ ਨੂੰ ਕਰਵਾ ਚੌਥ, 16 ਅਕਤੂਬਰ ਨੂੰ ਜਨਮ ਦਿਵਸ ਬਾਬਾ ਬੰਦਾ ਸਿੰਘ ਬਹਾਦਰ, 22 ਅਕਤੂਬਰ ਨੂੰ ਗੋਵਰਧਨ ਪੂਜਾ, 23 ਅਕਤੂਬਰ ਨੂੰ ਗੁਰੂ ਗੱਦੀ ਦਿਵਸ ਗੁਰੂ ਗ੍ਰੰਥ ਸਾਹਿਬ, 28 ਅਕਤੂਬਰ ਨੂੰ ਛੱਠ ਪੂਜਾ, 1 ਨਵੰਬਰ ਨੂੰ ਨਿਊ ਪੰਜਾਬ ਦਿਵਸ, 2 ਨਵੰਬਰ ਨੂੰ ਜਨਮ ਦਿਵਸ ਸੰਤ ਨਾਮ ਦੇਵ ਅਤੇ 25 ਤੇ 26 ਦਸੰਬਰ ਨੂੰ ਸ਼ਹੀਦੀ ਸਭਾ ਫ਼ਤਿਹਗੜ੍ਹ ਸਾਹਿਬ ਦੀ ਛੁੱਟੀ ਹੋਵੇਗੀ।

Advertisement

Advertisement