For the best experience, open
https://m.punjabitribuneonline.com
on your mobile browser.
Advertisement

ਛੇ ਮਹੀਨੇ ਪਹਿਲਾਂ ਬਣੀ ਲਿੰਕ ਸੜਕ ਕਿਨਾਰਿਆਂ ਤੋਂ ਟੁੱਟੀ

10:19 AM Aug 05, 2024 IST
ਛੇ ਮਹੀਨੇ ਪਹਿਲਾਂ ਬਣੀ ਲਿੰਕ ਸੜਕ ਕਿਨਾਰਿਆਂ ਤੋਂ ਟੁੱਟੀ
ਸੜਕ ਦਾ ਟੁੱਟਿਆ ਹੋਇਆ ਹਿੱਸਾ ਦਿਖਾਉਂਦੇ ਹੋਏ ਪਿੰਡ ਵਾਸੀ।-ਫੋਟੋ: ਧਵਨ
Advertisement

ਪੱਤਰ ਪ੍ਰੇਰਕ
ਪਠਾਨਕੋਟ, 4 ਅਗਸਤ
ਪਿੰਡ ਕਟੇਰਾ ਤੋਂ ਲੈ ਕੇ ਪਿੰਡ ਬਿਰੁਕਲੀ ਦੇ ਡਲਹੌਜ਼ੀ ਰੋਡ ਤੱਕ 9 ਕਿਲੋਮੀਟਰ ਦੀ ਲਿੰਕ ਸੜਕ ਨੂੰ ਬਣਿਆਂ ਹਾਲੇ 6 ਮਹੀਨੇ ਹੀ ਬੀਤੇ ਸਨ ਕਿ ਉਕਤ ਲਿੰਕ ਸੜਕ ਬਰਸਾਤ ਕਾਰਨ ਸੜਕ ਦੇ ਕਈ ਕਿਨਾਰਿਆਂ ਤੋਂ ਟੁੱਟ ਗਈ ਹੈ ਜਿਸ ਕਾਰਨ ਪਿੰਡ ਖਰਾਸਾ, ਭਰਾਲ, ਭਾਦਨ, ਬਲੇਵਾ ਦੇ ਲੋਕਾਂ ਵਿੱਚ ਵਿਭਾਗ ਦੀ ਕਾਰਜਸ਼ੈਲੀ ਪ੍ਰਤੀ ਭਾਰੀ ਰੋਸ ਹੈ। ਪਿੰਡ ਖਰਾਸਾ ਭਰਾਲ ਦੇ ਸਰਪੰਚ ਜਤਿੰਦਰ ਸਿੰਘ ਗੁਲੇਰੀਆ, ਤਾਰਾ ਸਿੰਘ, ਜਨਕ ਸਿੰਘ, ਮਨੋਜ ਕੁਮਾਰ, ਅਭੀ ਗੁਲੇਰੀਆ, ਜਤਿੰਦਰ ਗੁਲੇਰੀਆ, ਸੁਭਾਸ਼ ਤੇ ਕੇਵਲ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਨੂੰ ਜਾਣ ਵਾਲੀ ਉਕਤ ਲਿੰਕ ਸੜਕ ਹਾਲੇ ਛੇ ਮਹੀਨੇ ਪਹਿਲਾਂ ਹੀ ਬਣੀ ਸੀ ਕਿ ਪਹਿਲੀ ਬਰਸਾਤ ਵਿੱਚ ਹੀ ਇਹ ਕਈ ਸਥਾਨਾਂ ਤੋਂ ਟੁੱਟਣੀ ਸ਼ੁਰੂ ਹੋ ਗਈ ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਬੀਐਂਡਆਰ ਸ਼ਾਖਾ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਲਿੰਕ ਸੜਕ ਦੀ ਜਲਦੀ ਮੁਰੰਮਤ ਕਰਵਾਈ ਜਾਵੇ।
ਲੋਕ ਨਿਰਮਾਣ ਵਿਭਾਗ ਦੇ ਬੀ ਐਂਡ ਆਰ ਸ਼ਾਖਾ ਦੇ ਐਕਸੀਅਨ ਸਤੀਸ਼ ਕੁਮਾਰ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਕਤ ਲਿੰਕ ਸੜਕ ਦਾ ਨਿਰਮਾਣ ਕਾਰਜ ਅਜੇ ਚੱਲ ਰਿਹਾ ਹੈ ਜੋ ਬਰਸਾਤ ਦੇ ਮੌਸਮ ਕਾਰਨ ਰੁਕਿਆ ਹੋਇਆ ਹੈ। ਬਰਸਾਤ ਰੁਕਣ ਤੋਂ ਬਾਅਦ ਲਿੰਕ ਸੜਕ ਨੂੰ ਠੀਕ ਕਰਵਾ ਦਿੱਤਾ ਜਾਵੇਗਾ।

Advertisement
Advertisement
Author Image

Advertisement