For the best experience, open
https://m.punjabitribuneonline.com
on your mobile browser.
Advertisement

ਚੁਣੌਤੀਆਂ ’ਚੋਂ ਨਿਕਲਣ ਦੀ ਜੀਵਨ ਜਾਚ ਗੁਰਮਤਿ ਫਲਸਫੇ ’ਚੋਂ ਹੀ ਮਿਲ ਸਕਦੀ ਹੈ: ਧਾਮੀ

06:57 AM Sep 10, 2024 IST
ਚੁਣੌਤੀਆਂ ’ਚੋਂ ਨਿਕਲਣ ਦੀ ਜੀਵਨ ਜਾਚ ਗੁਰਮਤਿ ਫਲਸਫੇ ’ਚੋਂ ਹੀ ਮਿਲ ਸਕਦੀ ਹੈ  ਧਾਮੀ
ਕਿਰਪਾਲ ਸਿੰਘ ਬਡੂੰਗਰ ਦੀ ਪੁਸਤਕ ਲੋਕ ਅਰਪਣ ਕਰਦੇ ਹੋਏ ਹਰਜਿੰਦਰ ਸਿੰਘ ਧਾਮੀ ਅਤੇ ਹੋਰ।
Advertisement

ਡਾ.ਹਿਮਾਂਸੂ ਸੂਦ
ਫ਼ਤਹਿਗੜ੍ਹ ਸਾਹਿਬ, 9 ਸਤੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿੱਚ ਸਮਾਰੋਹ ਵਿਚ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪੁਸਤਕ ‘ਸਚਹੁ ਓਰੈ ਸਭੁ ਕੋ’ ਲੋਕ ਅਰਪਣ ਕੀਤੀ। ਸ੍ਰੀ ਧਾਮੀ ਨੇ ਕਿਹਾ ਕਿ ਪੰਥਕ ਸ਼ਖ਼ਸੀਅਤ ਪ੍ਰੋ. ਬਡੂੰਗਰ ਲਗਾਤਾਰ ਆਪਣੇ ਕਾਰਜਾਂ ਵਿਚ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਪ੍ਰੋ. ਬਡੂੰਗਰ ਵੱਲੋਂ ਧਰਮ ਦੇ ਖੇਤਰ ਵਿਚ ਗੁਰਮਤਿ ਫਲਸਫੇ ਨੂੰ ਅੱਗੇ ਤੋਰਨ ਦਾ ਪੂਰੀ ਦ੍ਰਿੜ੍ਹਤਾ ਨਾਲ ਕੀਤਾ ਜਾ ਰਿਹਾ ਕਾਰਜ ਇਸ ਕਰ ਕੇ ਵਿਲੱਖਣ ਹੈ ਕਿਉਂਕਿ ਅਜੋਕੇ ਸਮੇਂ ਅਤੇ ਭਵਿੱਖ ਵਿਚ ਦਰਪੇਸ਼ ਚੁਣੌਤੀਆਂ ਵਿੱਚੋਂ ਨਿਕਲਣ ਦੀ ਜੀਵਨ ਜਾਚ ਗੁਰਮਤਿ ਫਲਸਫੇ ਵਿਚੋਂ ਹੀ ਮਿਲ ਸਕਦੀ ਹੈ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਮਸਾਣਾ, ਅੰਤਰਿੰਗ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਅਮਰਜੀਤ ਸਿੰਘ ਚਾਵਲਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੰਗਵਿੰਦਰ ਸਿੰਘ ਖਾਪਰਖੇੜੀ, ਸੁਰਜੀਤ ਸਿੰਘ ਭਿੱਟੇਵਿੰਡ, ਬਾਬਾ ਬੂਟਾ ਸਿੰਘ, ਸੁਖਵਰਸ਼ ਸਿੰਘ ਪਨੂੰ, ਅਵਤਾਰ ਸਿੰਘ ਰਿਆ, ਜਗਜੀਤ ਸਿੰਘ ਤਲਵੰਡੀ, ਗੁਰਿੰਦਰ ਕੌਰ ਭੋਲੂਵਾਲ, ਰਵਿੰਦਰ ਸਿੰਘ ਖਾਲਸਾ, ਅਜਮੇਰ ਸਿੰਘ ਖੇੜਾ, ਮਿੱਠੂ ਸਿੰਘ ਕਾਹਨੇਕੇ, ਦਰਸ਼ਨ ਸਿੰਘ ਮੋਠਾਵਾਲੀ, ਗੁਰਮੀਤ ਸਿੰਘ ਬੂਹ, ਸਕੱਤਰ ਜਗਦੀਪ ਸਿੰਘ ਚੀਮਾ, ਸਿੱਖਿਆ ਸਕੱਤਰ ਸੁਖਵਿੰਦਰ ਸਿੰਘ, ਸਤਵੰਤ ਕੌਰ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਆਦਿ ਹਾਜ਼ਰ ਸਨ।

Advertisement

Advertisement
Advertisement
Author Image

Advertisement