ਯਮੁਨਾ ਵਿੱਚ ਦੂਸ਼ਿਤ ਪਾਣੀ ਦਾ ਪੱਧਰ ਵਧਿਆ
10:22 AM Oct 07, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਕਤੂਬਰ
ਯਮੁਨਾ ਨਦੀ ਵਿੱਚ ਅਣਸੋਧਿਆ ਸੀਵਰੇਜ ਦਾ ਪਾਣੀ ਪੈਣ ਕਾਰਨ ਸਤੰਬਰ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਦਰਜ ਕੀਤਾ ਗਿਆ ਹੈ। ਹਾਲਾਂਕਿ ਅਗਸਤ ਵਿੱਚ ਮੀਂਹ ਕਾਰਨ ਪਾਣੀ ਪ੍ਰਦੂਸ਼ਣ ਵਿੱਚ ਥੋੜ੍ਹਾ ਸੁਧਾਰ ਹੋਇਆ ਸੀ, ਜੋ ਹੁਣ ਵਧ ਗਿਆ ਹੈ। ਫਰਵਰੀ 2022 ਤੋਂ ਬਾਅਦ ਨਦੀ ਵਿੱਚ ਇਹ ਸਭ ਤੋਂ ਪ੍ਰਦੂਸ਼ਣ ਦਰਜ ਕੀਤਾ ਗਿਆ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੀ ਸਤੰਬਰ ਦੀ ਇੱਕ ਹੋਰ ਰਿਪੋਰਟ ਮੁਤਾਬਕ ਦਿੱਲੀ ਵਿੱਚ 56 ਫ਼ੀਸਦ ਸੀਵਰੇਜ ਟ੍ਰੀਟਮੈਂਟ ਪਲਾਂਟ ਅਗਸਤ ਵਿੱਚ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਜੋ ਕਿ ਜੁਲਾਈ ਅਤੇ ਜੂਨ ਵਿੱਚ ਪਹਿਲਾਂ ਵਾਂਗ ਹੀ ਸੀ। ਸੀਵਰੇਜ ਟ੍ਰੀਟਮੈਂਟ ਪਲਾਂਟ ਜ਼ਿਆਦਾਤਰ ਵੱਖ ਵੱਖ ਤੱਤਾਂ ਅਤੇ ਫੇਕਲ ਕੋਲੀਫਾਰਮ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ। ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦਾ ਪਾਣੀ ਅਕਸਰ ਯਮੁਨਾ ਨਦੀ ਵਿੱਚ ਜਾਂਦਾ ਹੈ ਜਾਂ ਬਾਗਬਾਨੀ ਲਈ ਵਰਤਿਆ ਜਾਂਦਾ ਹੈ।
Advertisement
Advertisement
Advertisement