ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖ਼ਪਤਕਾਰ ਨੂੰ ਬੈਂਕ ਵੱਲੋਂ ਭੇਜੀ ਚਿੱਠੀ ਚਾਰ ਮਹੀਨਿਆਂ ਬਾਅਦ ਮਿਲੀ

09:01 AM Jul 11, 2024 IST

ਜਸਵੰਤ ਜੱਸ
ਫ਼ਰੀਦਕੋਟ, 10 ਜੁਲਾਈ
ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਸਿੰਗਲਾ ਅਤੇ ਮੈਂਬਰ ਪਰਮਪਾਲ ਕੌਰ ਨੇ ਅੱਜ ਆਪਣੇ ਇੱਕ ਫੈਸਲੇ ਵਿੱਚ ਐਕਸਿਸ ਬੈਂਕ ਫ਼ਰੀਦਕੋਟ ਅਤੇ ਡੀਟੀਡੀਸੀ ਕੁਰੀਅਰ ਸਰਵਿਸ ਨੂੰ ਮਾੜੀਆਂ ਸੇਵਾਵਾਂ ਦੇਣ ਦਾ ਕਸੂਰਵਾਰ ਮੰਨਦਿਆਂ ਹਦਾਇਤ ਕੀਤੀ ਹੈ ਕਿ ਉਹ ਖਪਤਕਾਰ ਨੂੰ 50 ਹਜ਼ਾਰ ਰੁਪਏ ਹਰਜਾਨਾ ਅਤੇ 20 ਹਜ਼ਾਰ ਰੁਪਏ ਉਸ ਨੂੰ ਪ੍ਰੇਸ਼ਾਨ ਕਰਨ ਬਦਲੇ ਮੁਆਵਜ਼ਾ ਅਦਾ ਕਰੇ। ਖਪਤਕਾਰ ਕਮਿਸ਼ਨ ਨੇ ਨਾਲ ਹੀ 11000 ਖਪਤਕਾਰ ਕਮਿਸ਼ਨ ਦੇ ਮੁਫ਼ਤ ਕਾਨੂੰਨੀ ਸੇਵਾਵਾਂ ਖਾਤੇ ਵਿੱਚ ਜਮ੍ਹਾਂ ਕਰਾਉਣ ਦੇ ਆਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਸੁਨੀਤਾ ਰਾਣੀ ਵਾਸੀ ਫ਼ਰੀਦਕੋਟ ਦਾ ਖਾਤਾ ਇਥੋਂ ਦੀ ਐਕਸਿਸ ਬੈਂਕ ਵਿੱਚ ਸੀ। ਜਿੱਥੇ ਉਸ ਨੇ 18 ਦਸੰਬਰ 2020 ਨੂੰ ਚੈੱਕ ਜਮ੍ਹਾਂ ਕਰਾਇਆ ਸੀ ਪ੍ਰੰਤੂ 24 ਮਾਰਚ 2021 ਤੱਕ ਉਸ ਨੂੰ ਡਿਸਓਨਰ ਹੋਇਆ ਚੈੱਕ ਨਹੀਂ ਮਿਲਿਆ। ਪੁੱਛਣ ’ਤੇ ਬੈਂਕ ਨੇ ਕਿਹਾ ਕਿ ਉਨ੍ਹਾਂ ਨੇ ਕੁਰੀਅਰ ਰਾਹੀਂ ਸੁਨੀਤਾ ਕੁਮਾਰੀ ਨੂੰ ਚੈੱਕ ਭੇਜ ਦਿੱਤਾ ਹੈ। ਪ੍ਰੰਤੂ ਕੁਰੀਅਰ ਸਰਵਿਸ ਨੇ ਇਹ ਚੈੱਕ ਸ਼ਿਕਾਇਤਕਰਤਾ ਤੱਕ ਪੁੱਜਦਾ ਨਹੀਂ ਕੀਤਾ।
ਨਿਯਮਾਂ ਅਨੁਸਾਰ ਚੈੱਕ ਡਿਸਓਨਰ ਹੋਣ ਦੀ ਸੂਰਤ ਵਿੱਚ ਉਸ ਨੂੰ 45 ਦਿਨਾਂ ਦੇ ਵਿੱਚ ਹੀ ਅਦਾਲਤ ਵਿੱਚ ਲਾਇਆ ਜਾ ਸਕਦਾ ਹੈ। ਚੈੱਕ ਲੇਟ ਮਿਲਣ ਕਾਰਨ ਉਹ ਅਦਾਲਤ ਵਿੱਚ ਚੈਕ ਡਿਸਓਨਰ ਦੀ ਕਾਇਤ ਨਹੀਂ ਕਰ ਸਕੀ। ਖਪਤਕਾਰ ਕਮਿਸ਼ਨ ਨੇ ਕੁਰੀਅਰ ਸਰਵਿਸ ਅਤੇ ਬੈਂਕ ਨੂੰ ਗੰਭੀਰ ਲਾਪਰਵਾਹੀ ਦਾ ਕਸੂਰਵਾਰ ਮੰਨਦੇ ਹੋਏ ਉਪਰੋਕਤ ਹੁਕਮ ਦਿੱਤਾ। ਕਮਿਸ਼ਨ ਨੇ ਕੋਰੀਅਰ ਸਰਵਿਸ ਅਤੇ ਬੈਂਕ ਨੂੰ ਇਸ ਹੁਕਮ ਦੀ ਤਮੀਲ 45 ਦਿਨਾਂ ਵਿੱਚ ਕਰਨ ਦੇ ਆਦੇਸ਼ ਦਿੱਤੇ ਹਨ।

Advertisement

Advertisement