ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤੇਂਦੂਏ ਨੇ ਕੁੱਤਾ ਮਾਰਿਆ

08:48 AM Sep 12, 2024 IST

ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 11 ਸਤੰਬਰ
ਸ਼ਿਵਾਲਿਕ ਦੀਆਂ ਪਹਾੜੀਆਂ ਵਿਚਕਾਰ ਵੱਸੇ ਪਿੰਡ ਕਸੌਲੀ ਵਿੱਚ ਤੇਂਦੂਏ ਨੇ ਆਵਾਰਾ ਕੁੱਤੇ ਨੂੰ ਮਾਰ ਦਿੱਤਾ। ਪਿੰਡ ਕਸੌਲੀ ਵਾਸੀਆਂ ਦਲਜੀਤ ਸਿੰਘ, ਸਰਪੰਚ ਸੋਮਨਾਥ, ਨੰਬਰਦਾਰ ਗਰਜਾ ਰਾਮ, ਯੋਗਰਾਜ, ਰੁਲਦਾ ਰਾਮ, ਹਰੀਸ਼, ਅਵਤਾਰ, ਬਿੱਟੂ ਆਦਿ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ ਕੁ ਦਸ ਵਜੇ ਪਿੰਡ ਦੇ ਸਕੂਲ ਤੇ ਖੇੜਾ ਮੰਦਰ ਕੋਲ ਬੈਠੇ ਕੁੱਤੇ ਨੂੰ ਤੇਂਦੂਏ ਨੇ ਫੜ ਲਿਆ ਤੇ ਘੜੀਸਦਾ ਹੋਇਆ ਨੇੜਲੀ ਨਦੀ ਵਿੱਚ ਲੈ ਗਿਆ ਜਿੱਥੇ ਉਹ ਕੁੱਤੇ ਨੂੰ ਖਾ ਗਿਆ। ਲੋਕਾਂ ਨੇ ਦੱਸਿਆ ਕਿ ਜਿਸ ਥਾਂ ਤੋਂ ਤੇਂਦੂਏ ਨੇ ਕੁੱਤੇ ਨੂੰ ਦਬੋਚਿਆ ਹੈ, ਉੱਥੇ ਤੋਂ ਲੈ ਕੇ ਨਦੀ ਤੱਕ ਖੂਨ ਦੇ ਨਿਸ਼ਾਨ ਦੇਖੇ ਗਏ ਹਨ। ਲੋਕਾਂ ਨੇ ਜੰਗਲੀ ਜੀਵ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਪਿੰਡ ਕਸੌਲੀ ਦੇ ਇਲਾਕੇ ਵਿੱਚ ਤੇਂਦੂਏ ਨੂੰ ਫੜਨ ਲਈ ਪਿੰਜਰੇ ਆਦਿ ਲਗਾਏ। ਲੋਕਾਂ ਨੇ ਦੱਸਿਆ ਕਿ ਲਾਗਲੇ ਪਿੰਡਾਂ ਬਗਿੰਡੀ, ਕਰੌਂਦੇਵਾਲਾ, ਗੁੜਾ, ਜੈਯੰਤੀ ਮਾਜਰੀ ਆਦਿ ਵਿੱਚ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਚੌਕਸ ਕੀਤਾ ਗਿਆ ਹੈ।

Advertisement

Advertisement