ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੇਹ-ਮਨਾਲੀ ਕੌਮੀ ਮਾਰਗ ਪੰਜ ਮਹੀਨਿਆਂ ਬਾਅਦ ਮੁੜ ਖੁੱਲ੍ਹਿਆ

07:09 AM Apr 25, 2024 IST
ਫਾਈਲ ਫੋਟੋ।

ਲੇਹ: ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਸਰਦੀਆਂ ਦੌਰਾਨ ਭਾਰੀ ਬਰਫ਼ਬਾਰੀ ਕਾਰਨ ਕਰੀਬ ਪੰਜ ਮਹੀਨਿਆਂ ਤੋਂ ਬੰਦ 428 ਕਿਲੋਮੀਟਰ ਲੰਮਾ ਲੇਹ-ਮਨਾਲੀ ਰਾਸ਼ਟਰੀ ਰਾਜਮਾਰਗ ਵਾਹਨਾਂ ਦੀ ਆਵਾਜਾਈ ਲਈ ਮੁੜ ਖੋਲ੍ਹ ਦਿੱਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਕੇਂਦਰੀ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਹਿਮਾਚਲ ਪ੍ਰਦੇਸ਼ ਰਾਹੀਂ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲਾ ਇਹ ਮਾਰਗ ਇੱਕ ਬਦਲਵਾਂ ਰਸਤਾ ਹੈ ਜਿਸ ਨੂੰ ਸਰਦੀਆਂ ਦੀ ਸ਼ੁਰੂਆਤ ’ਚ ਭਾਰੀ ਬਰਫਬਾਰੀ ਹੋਣ ਮਗਰੋਂ ਨਵੰਬਰ ਵਿੱਚ ਬੰਦ ਕਰ ਦਿੱਤਾ ਗਿਆ ਸੀ। ਰੱਖਿਆ ਵਿਭਾਗ ਦੇ ਤਰਜਮਾਨ ਨੇ ਦੱਸਿਆ ਕਿ ਬਰਫ ਹਟਾਉਣ ਦਾ ਕੰਮ ਪੂਰਾ ਹੋਣ ਮਗਰੋਂ ਬੀਆਰਓ ਨੇ ਸੜਕ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬੀਆਰਓ ਦੀਆਂ ਟੀਮਾਂ ਨੇ ਬੇਹੱਦ ਚੁਣੌਤੀਪੂਰਨ ਹਾਲਾਤ ’ਚ ਕੰਮ ਕੀਤਾ। ਉਨ੍ਹਾਂ ਮੁਤਾਬਕ ਮਾਰਗ ਸਾਫ਼ ਕਰਨ ਦੀ ਇਹ ਕਾਰਵਾਈ ਲੱਦਾਖ ਵਿੱਚ ਪ੍ਰਾਜੈਕਟ ‘ਹਿਮੰਕ’ ਤਹਿਤ ਜਦਕਿ ਹਿਮਾਚਲ ’ਚ ਪ੍ਰਾਜੈਕਟ ‘ਦੀਪਕ’ ਤਹਿਤ ਕੀਤੀ ਗਈ। ਤਰਜਮਾਨ ਨੇ ਦੱਸਿਆ ਕਿ ਮੁਲਾਜ਼ਮਾਂ ਨੇ ਬਾਰਾਲਾਚਾ ਦੱਰ੍ਹਾ (15,910 ਫੁੱਟ), ਨਾਕੀ ਦੱਰ੍ਹਾ (15,547 ਫੁੱਟ), ਲਾਚੁੰਗ ਦੱਰ੍ਹਾ (16,616 ਫੁੱਟ) ਅਤੇ ਤਾਂਗਲਾਂਗ ਦੱਰ੍ਹਾ (17,482 ਫੁੱਟ) ਸਣੇ ਚਾਰ ਅਹਿਮ ਦੱਰ੍ਹਿਆਂ ’ਤੇ ਪਈ ਬਰਫ਼ ਹਟਾਈ। -ਪੀਟੀਆਈ

Advertisement

Advertisement
Advertisement