For the best experience, open
https://m.punjabitribuneonline.com
on your mobile browser.
Advertisement

ਊਧਵ ਧੜੇ ਦੇ ਆਗੂ ਦੀ ਗੋਲੀ ਮਾਰ ਕੇ ਹੱਤਿਆ

07:33 AM Feb 09, 2024 IST
ਊਧਵ ਧੜੇ ਦੇ ਆਗੂ ਦੀ ਗੋਲੀ ਮਾਰ ਕੇ ਹੱਤਿਆ
Advertisement

ਮੁੰਬਈ: ਸ਼ਿਵ ਸੈਨਾ (ਯੂਬੀਟੀ) ਦੇ ਆਗੂ ਅਭਿਸ਼ੇਕ ਘੋਸਾਲਕਾਰ ਨੂੰ ਅੱਜ ਮੁੰਬਈ ਵਿੱਚ ਫੇਸਬੁੱਕ ਲਾਈਵ ਦੌਰਾਨ ਸਮਾਜਕ ਕਾਰਕੁਨ ਮੌਰਿਸ ਨੋਰੋਨਹਾ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਮਗਰੋਂ ਨੋਰੋਨਹਾ ਨੇ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਦੱਸਿਆ ਕਿ ਸਾਬਕਾ ਕਾਰਪੋਰੇਟਰ ਘੋਸਾਲਕਰ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਗੋਲੀਬਾਰੀ ਦੀ ਘਟਨਾ ਸਬੰਧੀ ਵਾਇਰਲ ਹੋਈ ਵੀਡੀਓ ’ਚ ਘੋਸਾਲਕਰ ਫੇਸਬੁੱਕ ’ਤੇ ਨੋਰੋਨਹਾ ਨਾਲ ਲਾਈਵ ਦਿਖਾਈ ਦੇ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘੋਸਾਲਕਾਰ ਤੇ ਨੋਰੋਨਹਾ ਵਿਚਾਲੇ ਨਿੱਜੀ ਦੁਸ਼ਮਣੀ ਸੀ ਪਰ ਫੇਸਬੁੱਕ ’ਤੇ ਉਹ ਇਹ ਸਪੱਸ਼ਟ ਕਰਨ ਲਈ ਲਾਈਵ ਹੋਏ ਸਨ ਕਿ ਉਹ ਬੋਰੀਵਲੀ ’ਚ ਆਈਸੀ ਕਲੋਨੀ ਖੇਤਰ ਦੀ ਬਿਹਤਰੀ ਲਈ ਆਪਣੀ ਕੁੜੱਤਣ ਖਤਮ ਕਰਨ ਲਈ ਇਕੱਠੇ ਹੋਏ ਹਨ। ਇਸੇ ਦੌਰਾਨ ਪਾਰਟੀ ਆਗੂ ਸੰਜੈ ਰਾਊਤ ਨੇ ਘਟਨਾ ਦੀ ਨਿੰਦਾ ਕਰਦਿਆਂ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਨੂੰ ਅਸਤੀਫਾ ਦੇਣ ਦੀ ਮੰਗ ਕੀਤੀ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×