For the best experience, open
https://m.punjabitribuneonline.com
on your mobile browser.
Advertisement

ਮਕੌੜਾ ਪੱਤਣ ’ਤੇ ਬਣਨ ਵਾਲੇ ਪੁਲ ਦਾ ਖਾਕਾ ਤਿਆਰ: ਡੀਸੀ

11:08 AM Jul 04, 2023 IST
ਮਕੌੜਾ ਪੱਤਣ ’ਤੇ ਬਣਨ ਵਾਲੇ ਪੁਲ ਦਾ ਖਾਕਾ ਤਿਆਰ  ਡੀਸੀ
ਡਿਪਟੀ ਕਮਿਸ਼ਨਰ ਦਰਿਆ ਪਾਰਲੇ ਪਿੰਡਾਂ ਦੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ। ਫੋਟੋ: ਬੈਂਸ
Advertisement

ਪੱਤਰ ਪ੍ਰੇਰਕ
ਗੁਰਦਾਸਪੁਰ, 3 ਜੁਲਾਈ
ਰਾਵੀ ਦਰਿਆ ਪਾਰਲੇ ਪਿੰਡਾਂ ਦੇ ਸੰਘਰਸ਼ ਬਾਅਦ ਹੁਣ ਆਉਣ ਜਾਣ ਲਈ ਇੱਕ ਦੀ ਬਜਾਏ ਦੋ ਬੇੜੇ ਮਿਲ ਗਏ ਹਨ ਅਤੇ ਇੱਕ ਬੇੜਾ ਹੋਰ ਮੁਹੱਈਆ ਕਰਨ ਦਾ ਜ਼ਿਲ੍ਹਾ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦਰਿਆ ਪਾਰਲੇ ਪਿੰਡਾਂ ਦੇ ਵਿਕਾਸ ਕੰਮਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਰੇਕ ਮਹੀਨੇ ਰਿਪੋਰਟ ਦੇਣ ਦੀ ਤਕੀਦ ਕੀਤੀ। ਉਨ੍ਹਾਂ ਦੱਸਿਆ ਕਿ ਮਕੌੜਾ ਪੱਤਣ ‘ਤੇ ਪੁਲ ਉਸਾਰੀ ਦੀ ਮਨਜ਼ੂਰੀ ਲਗਪਗ ਮੁਕੰਮਲ ਹੋ ਗਈ ਹੈ ਅਤੇ ਖਾਕਾ ਵੀ ਤਿਆਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਅਗਲੀ ਕਾਰਵਾਈ ਪੁਲ ਲਈ ਜ਼ਮੀਨ ਐਕਵਾਇਰ ਕਰਨ ਦੀ ਹੈ ਜਿਸ ਸਬੰਧੀ ਜਲਦ ਹੀ ਕਾਰਵਾਈ ਅਾਰੰਭ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਤੋਂ ਪਾਰ ਦੇ ਪਿੰਡਾਂ ਨੂੰ ਮੋਬਾਇਲ ਨੈਟਵਰਕ ਨਾਲ ਜੋੜਨ ਲਈ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੀ 20 ਤਰੀਕ ਤੱਕ ਦਰਿਆ ਪਾਰਲੇ ਸਾਰੇ ਪਿੰਡਾਂ ’ਚ ਮੋਬਾਈਲ ਨੈਟਵਰਕ ਪਹੁੰਚਾਉਣ ਲਈ ਤਕਨੀਕੀ ਸਰਵੇ ਮੁਕੰਮਲ ਕਰ ਲਿਆ ਜਾਵੇਗਾ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਰਾਵੀ ਦਰਿਆ ਉੱਪਰ ਕੀਤੇ ਜਾਣ ਵਾਲੇ ਹੜ੍ਹ ਰੋਕੂ ਪ੍ਰਬੰਧਾਂ ਅਤੇ ਮੰਡੀ ਬੋਰਡ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਵੀ ਕੀਤੀ ਗਈ।

Advertisement

Advertisement
Tags :
Author Image

Advertisement
Advertisement
×