For the best experience, open
https://m.punjabitribuneonline.com
on your mobile browser.
Advertisement

ਵਕੀਲਾਂ ਨੇ ਨਿਆਂਪਾਲਿਕਾ ’ਤੇ ‘ਦਬਾਅ ਪਾਉਣ ਵਾਲਿਆਂ’ ਖ਼ਿਲਾਫ਼ ਚੀਫ ਜਸਟਿਸ ਨੂੰ ਪੱਤਰ ਭੇਜਿਆ

12:53 PM Mar 28, 2024 IST
ਵਕੀਲਾਂ ਨੇ ਨਿਆਂਪਾਲਿਕਾ ’ਤੇ ‘ਦਬਾਅ ਪਾਉਣ ਵਾਲਿਆਂ’ ਖ਼ਿਲਾਫ਼ ਚੀਫ ਜਸਟਿਸ ਨੂੰ ਪੱਤਰ ਭੇਜਿਆ
Advertisement

ਨਵੀਂ ਦਿੱਲੀ, 28 ਮਾਰਚ
ਸੀਨੀਅਰ ਵਕੀਲ ਹਰੀਸ਼ ਸਾਲਵੇ ਅਤੇ ਬਾਰ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਮਨਨ ਕੁਮਾਰ ਮਿਸ਼ਰਾ ਸਮੇਤ ਕਈ ਵਕੀਲਾਂ ਨੇ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਹੈ ਕਿ ਸਵਾਰਥੀ ਹਿੱਤਾਂ ਵਾਲਾ ਗਰੁੱਪ ‘ਬੇਕਾਰ ਦਲੀਲਾਂ ਅਤੇ ਫਾਲਤੂ ਸਿਆਸੀ ਏਜੰਡੇ’ ਦੇ ਆਧਾਰ 'ਤੇ ਨਿਆਂਪਾਲਿਕਾ 'ਤੇ ਦਬਾਅ ਬਣਾਉਣ ਅਤੇ ਅਦਾਲਤਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੂੰ 26 ਮਾਰਚ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ, ‘ਉਨ੍ਹਾਂ ਦੀ ਦਬਾਅ ਦੀ ਰਣਨੀਤੀ ਸਿਆਸੀ ਮਾਮਲਿਆਂ, ਖਾਸ ਤੌਰ 'ਤੇ ਉਨ੍ਹਾਂ ਮਾਮਲਿਆਂ ’ਚ ਸਭ ਤੋਂ ਵੱਧ ਸਪਸ਼ਟ ਹੁੰਦੀਆਂ ਹਨ, ਜਿਨ੍ਹਾਂ ’ਚ ਭ੍ਰਿਸ਼ਟਾਚਾਰ ਦੇ ਮੁਲਜ਼ਮ ਸਿਆਸੀ ਸ਼ਖਸੀਅਤਾਂ ਹੁੰਦੀਆਂ ਹਨ। ਇਹ ਚਾਲਾਂ ਸਾਡੀਆਂ ਅਦਾਲਤਾਂ ਲਈ ਨੁਕਸਾਨਦੇਹ ਹਨ ਅਤੇ ਸਾਡੇ ਲੋਕਤੰਤਰੀ ਤਾਣੇ-ਬਾਣੇ ਨੂੰ ਖ਼ਤਰਾ ਹਨ।’ ਅਧਿਕਾਰਤ ਸੂਤਰਾਂ ਵੱਲੋਂ ਸਾਂਝੇ ਕੀਤੇ ਪੱਤਰ ਵਿੱਚ ਵਕੀਲਾਂ ਦੇ ਇੱਕ ਹਿੱਸੇ ਨੂੰ ਨਾਮ ਲਏ ਬਗ਼ੈਰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਦੋਸ਼ ਲਾਇਆ ਗਿਆ ਹੈ ਕਿ ਉਹ ਦਿਨ ਵੇਲੇ ਸਿਆਸਤਦਾਨਾਂ ਦਾ ਬਚਾਅ ਕਰਦੇ ਹਨ ਅਤੇ ਫਿਰ ਰਾਤ ਨੂੰ ਮੀਡੀਆ ਰਾਹੀਂ ਜੱਜਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ।

Advertisement

Advertisement
Author Image

Advertisement
Advertisement
×