ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਕੀਲਾਂ ਨੇ ਐਕਟਿਵਾ ਚੋਰੀ ਕਰਨ ਵਾਲੇ ਨੂੰ ਪੁਲੀਸ ਹਵਾਲੇ ਕੀਤਾ

08:51 AM Sep 22, 2024 IST
ਮਾਰਕੀਟ ਵਿੱਚ ਵਕੀਲਾਂ ਵੱਲੋਂ ਕਾਬੂ ਕੀਤਾ ਹੋਇਆ ਨੌਜਵਾਨ।

ਸ.ਏ.ਐਸ. ਨਗਰ (ਮੁਹਾਲੀ)( ਦਰਸ਼ਨ ਸਿੰਘ ਸੋਢੀ): ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਫੇਜ਼-3ਬੀ2 ਦੀ ਮਾਰਕੀਟ ਦੀ ਵਾਹਨ ਪਾਰਕਿੰਗ ’ਚੋਂ ਅਣਪਛਾਤੇ ਵਿਅਕਤੀ ਨੇ ਬੀਤੇ ਦਿਨੀਂ ਇੱਕ ਵਕੀਲ ਦਾ ਐਕਟਿਵਾ ਸਕੂਟਰ ਚੋਰੀ ਕਰ ਲਿਆ। ਜਦੋਂ ਅਗਲੇ ਦਿਨ ਉਹ ਉਸੇ ਮਾਰਕੀਟ ਵਿੱਚ ਇੱਕ ਲੜਕੀ ਨਾਲ ਆਇਆ ਤਾਂ ਉਹ ਵਕੀਲ ਦੇ ਧੱਕੇ ਚੜ੍ਹ ਗਿਆ। ਐਡਵੋਕੇਟ ਗੁਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਵਕੀਲਾਂ ਨੇ ਉਸ ਦਾ ਐਕਟਿਵਾ ਚੋਰੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰਕੇ ਪਹਿਲਾਂ ਤਾਂ ਉਸ ਦੀ ਛਿੱਤਰ ਪਰੇਡ ਕੀਤੀ। ਮੁਲਜ਼ਮ ਦੀ ਪਛਾਣ ਅਨਮੋਲ ਗੁਪਤਾ ਵਜੋਂ ਹੋਈ ਹੈ। ਪੁੱਛਗਿੱਛ ਕਰਨ ’ਤੇ ਤਾਂ ਪਤਾ ਲੱਗਿਆ ਕਿ ਉਸ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦਾ ਪਰਚਾ ਦਰਜ ਹੈ। ਵਕੀਲ ਦਾ ਐਕਟਿਵਾ ਚੋਰੀ ਹੋਣ ਸਬੰਧੀ ਮਟੌਰ ਥਾਣੇ ਵਿੱਚ ਕੇਸ ਦਰਜ ਕਰਕੇ ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਐਡਵੋਕੇਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਫੇਜ਼-3ਬੀ2 ਸਥਿਤ ਦਫ਼ਤਰ ਦੇ ਬਾਹਰੋਂ ਬੀਤੀ ਰਾਤ ਉਸ ਦੀ ਸਕੂਟਰੀ ਗਾਇਬ ਹੋਈ ਸੀ। ਉਸ ਨੇ ਆਪਣੇ ਦਫ਼ਤਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਕੇ ਮੁਲਜ਼ਮ ਦੀ ਪਛਾਣ ਕਰ ਲਈ ਸੀ ਤੇ ਫੋਟੋ ਮਾਰਕੀਟ ਵਾਲਿਆਂ ਵਾਲ ਵੀ ਸਾਂਝੀ ਕੀਤੀ ਸੀ।

Advertisement

Advertisement