ਰਾਮਲੀਲਾ ਦੀ ਆਖ਼ਰੀ ਸਟੇਜ ‘ਰਾਜ ਤਿਲਕ’ ਦਾ ਮੰਚਨ
11:46 AM Oct 14, 2024 IST
Advertisement
ਰਾਜਪੁਰਾ(ਨਿੱਜੀ ਪੱਤਰ ਪ੍ਰੇਰਕ): ਸ੍ਰੀ ਰਾਮ ਪਰਿਵਾਰ ਵੈੱਲਫੇਅਰ ਸੁਸਾਇਟੀ ਵੱਲੋਂ ਗੀਤਾ ਭਵਨ ਮੰਦਰ ਸ਼ਾਮ ਨਗਰ ਵਿੱਚ ਸੁਸਾਇਟੀ ਦੇ ਪ੍ਰਧਾਨ ਟਿੰਕੂ ਬਾਂਸਲ ਤੇ ਸੰਸਥਾਪਕ ਦੇਸ ਰਾਜ ਬਾਂਸਲ ਦੀ ਅਗਵਾਈ ਹੇਠ ਖੇਡੀ ਜਾ ਰਹੀ ਰਾਮਲੀਲਾ ਦੀ ਆਖ਼ਰੀ ਸਟੇਜ ਰਾਜ-ਤਿਲਕ ਦਾ ਸਫਲਤਾਪੂਰਵਕ ਮੰਚਨ ਕੀਤਾ ਗਿਆ। ਇਸ ਦੌਰਾਨ ਦੇਸ਼ ਰਾਜ ਬਾਂਸਲ ਨੇ ਭਗਵਾਨ ਰਾਮ ਨੂੰ ਪਹਿਲਾ ਤਿਲਕ ਕੀਤਾ। ਉਸ ਤੋਂ ਬਾਅਦ ਚੇਅਰਮੈਨ ਨਵਦੀਪ ਚਾਨੀ, ਵਾਈਸ ਚੇਅਰਮੈਨ ਲਖਵੀਰ ਲਾਡੀ, ਕੈਸ਼ੀਅਰ ਵਿਨੀਤ ਵਿੱਜ, ਉਪ ਪ੍ਰਧਾਨ ਸੋਨੂੰ ਚੌਧਰੀ ਤੇ ਸੂਰਜ ਬਾਵਾ, ਜ. ਸਕੱਤਰ ਸਹਿਲ ਸ਼ਰਮਾ, ਚੀਫ਼ ਡਾਇਰੈਕਟਰ ਜੀਵਨ ਸੂਦ, ਸਮਾਜ ਸੇਵਿਕਾ ਨੀਤੂ ਬਾਂਸਲ, ਸਟੇਜ ਸਕੱਤਰ ਈਸ਼ ਦੁੱਪਰ, ਅਮਨ ਸੈਣੀ, ਸੁਭਾਸ਼ ਤੋਂ ਇਲਾਵਾ ਹੋਰ ਸ਼ਰਧਾਲੂਆਂ ਨੇ ਵੀ ਭਗਵਾਨ ਰਾਮ ਨੂੰ ਤਿਲਕ ਕੀਤਾ।
Advertisement
Advertisement
Advertisement