ਬੀਐੱਡ ਲਈ ਰਜਿਸਟਰੇਸ਼ਨ ਕਰਵਾਉਣ ਦੀ ਆਖ਼ਰੀ ਤਰੀਕ ਵਧਾਈ
08:25 AM Jul 22, 2023 IST
ਪੱਤਰ ਪ੍ਰੇਰਕ
ਅੰਮ੍ਰਿਤਸਰ, 21 ਜੁਲਾਈ
ਪੰਜਾਬ ਵਿੱਚ ਬੀਐਡ ਲਈ ਸਾਂਝਾ ਦਾਖ਼ਲਾ ਟੈਸਟ 30 ਜੁਲਾਈ ਨੂੰ ਹੋਵੇਗਾ ਜਦਕਿ ਇਸ ਕੋਰਸ ਵਿਚ ਦਾਖਲੇ ਲਈ ਵਿਦਿਆਰਥੀਆਂ ਨੂੰ ਰਜਿਸਟਰੇਸ਼ਨ ਕਰਵਾਉਣ ਦਾ ਇਕ ਹੋਰ ਮੌਕਾ ਦਿੱਤਾ ਗਿਆ ਹੈ। ਹੁਣ ਵਿਦਿਆਰਥੀ 25 ਜੁਲਾਈ ਤਕ ਲੇਟ ਫੀਸ ਨਾਲ ਰਜਿਸਟਰੇਸ਼ਨ ਕਰਵਾ ਸਕਦੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੂਬੇ ਵਿਚਲੀਆਂ ਯੂਨੀਵਰਸਿਟੀਆਂ ਨਾਲ ਸਬੰਧਤ ਐਜੂਕੇਸ਼ਨਲ ਕਾਲਜਾਂ ’ਚ ਬੀਐੱਡ ਵਿੱਚ ਦਾਖ਼ਲੇ ਲਈ ਸਾਂਝਾ ਦਾਖ਼ਲਾ ਟੈਸਟ ਕਰਵਾਉਣ ਲਈ ਨੋਡਲ ਏਜੰਸੀ ਨਿਯੁਕਤ ਕੀਤਾ ਗਿਆ ਹੈ। ਇਹ ਟੈਸਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਲਜਾਂ ਲਈ ਕਰਵਾਇਆ ਜਾਵੇਗਾ। ਪੰਜਾਬ ਸਟੇਟ ਕਾਮਨ ਐਂਟਰੈਂਸ ਟੈਸਟ (ਸੀਈਟੀ)-2023 ਵਿੱਚ 19,067 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ ਜਿਸ ਵਿਚੋਂ 17,422 ਉਮੀਦਵਾਰ ਪ੍ਰੀਖਿਆ ਦੇਣਗੇ।
Advertisement
Advertisement