ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਸ਼ਾ ਵਿਭਾਗ ਨੇ ਕਵੀ ਦਰਬਾਰ ਕਰਵਾਇਆ

10:22 AM Jun 26, 2024 IST

ਪੱਤਰ ਪ੍ਰੇਰਕ
ਹੁਸ਼ਿਆਰਪੁਰ, 25 ਜੂਨ
ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਵਿਭਾਗ ਦੇ ਦਫ਼ਤਰ ਵਿੱਚ ਸੰਤ ਬਾਬਾ ਭਾਗ ਸਿੰਘ ਯੁੂਨੀਵਰਸਿਟੀ ਜਲੰਧਰ ਦੇ ਪੰਜਾਬੀ ਵਿਭਾਗ ਦੇ ਇੰਚਾਰਜ ਡਾ. ਹਰਪ੍ਰੀਤ ਸਿੰਘ, ਸਹਾਇਕ ਲੋਕ ਸੰਪਰਕ ਅਧਿਕਾਰੀ ਲੋਕੇਸ਼ ਚੌਬੇ, ਕੁਲਤਾਰ ਸਿੰਘ ਅਤੇ ਜਸਬੀਰ ਸਿੰਘ ਧੀਮਾਨ ਦੀ ਅਗਵਾਈ ਹੇਠ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਭਾਸ਼ਾ ਵਿਭਾਗ ਦੇ ਖੋਜ ਅਧਿਕਾਰੀ ਡਾ. ਜਸਵੰਤ ਰਾਏ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਪਰੰਤ ਕਵੀ ਡਾ. ਸ਼ਮਸ਼ੇਰ ਮੋਹੀ, ਕੁਲਤਾਰ ਸਿੰਘ ਕੁਲਤਾਰ, ਜਸਬੀਰ ਧੀਮਾਨ, ਪੰਮੀ ਦਿਵੇਦੀ, ਕੁੰਦਨ ਲਾਲ ਭੱਟੀ, ਅੰਜੂ ਰੱਤੀ, ਤੀਰਥ ਚੰਦ ਸਰੋਆ, ਅਜੇ ਕੁਮਾਰ, ਪਰਮਜੀਤ ਸਿੰਘ, ਰਵੀ ਸਿੰਘ ਬਠਿੰਡਾ ਅਤੇ ਦਵਿੰਦਰ ਸਿੰਘ ਨੇ ਆਪਣੀਆਂ-ਆਪਣੀਆਂ ਨਜ਼ਮਾਂ, ਗਜ਼ਲਾਂ ਅਤੇ ਗੀਤਾਂ ਨਾਲ ਸਮਾਂ ਬੰਨ੍ਹਿਆ। ਇਸ ਦੌਰਾਨ ਕਹਾਣੀਕਾਰ ਹਰਭਜਨ ਸਿੰਘ ਕਠਾਰਵੀ ਦੇ ਕਹਾਣੀ ਸੰਗ੍ਰਿਹ ‘ਡੁੱਬਦੇ ਸੂਰਜ ਦਾ ਅਕਸ’, ਅੰਜੂ ਰੱਤੀ ਦਾ ਬਾਲ ਕਾਵਿ ਸੰਗ੍ਰਿਹ ‘ਸੇਧ ਨਿਸ਼ਾਨੇ’ ਅਤੇ ਰੈਪੀ ਰਾਜੀਵ ਦੇ ਕਾਵਿ ਸੰਗ੍ਰਿਹ ‘ਯਾਦਾਂ ਜੇ ਨਾ ਹੁੰਦੀਆਂ’ ਨੂੰ ਲੋਕ ਅਰਪਣ ਕੀਤਾ ਗਿਆ। ਮੰਚ ਦਾ ਸੰਚਾਲਨ ਡਾ. ਜਸਵੰਤ ਰਾਏ ਨੇ ਕੀਤਾ।

Advertisement

Advertisement
Advertisement