ਤਖ਼ਤ ਕੇਸਗੜ੍ਹ ਸਾਹਿਬ ਦੀ ਜ਼ਮੀਨ ਦੇ ਠੇਕੇ ਦੀ ਬੋਲੀ 6.16 ਕਰੋੜ ਰੁਪਏ ’ਚ ਹੋਈ
07:39 AM Nov 29, 2024 IST
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 28 ਨਵੰਬਰ
ਤਖ਼ਤ ਕੇਸਗੜ੍ਹ ਸਾਹਿਬ ਦੇ ਆਲੇ ਦੁਆਲੇ ਸਥਿਤ ਸ਼੍ਰੋਮਣੀ ਕਮੇਟੀ ਦੀ ਮਲਕੀਅਤ ਵਾਲੀ ਜ਼ਮੀਨ ’ਤੇ ਲੱਗਦੀਆਂ ਆਰਜ਼ੀ ਦੁਕਾਨਾਂ (ਫੜ੍ਹੀਆਂ) ਦੀ ਸਾਲ ਲਈ 6,16,60,000 ਰੁਪਏ ਵਿਚ ਬੋਲੀ ਹੋਈ ਹੈ। ਤਖ਼ਤ ਦੇ ਮੈਨੇਜਰ ਮਲਕੀਤ ਸਿੰਘ ਅਤੇ ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬੋਲੀ ਤਖ਼ਤ ਦੇ ਮੀਟਿੰਗ ਹਾਲ ਵਿਚ ਕਰਵਾਈ ਗਈ। ਇਸ ਦੌਰਾਨ ਸਭ ਤੋਂ ਵੱਧ ਬੋਲੀ (6.16 ਕਰੋੜ ਤੋਂ ਵੱਧ) ਬਲਵਿੰਦਰ ਸਿੰਘ ਪੁੱਤਰ ਚਰਨ ਸਿੰਘ ਪੱਟੀ ਜ਼ਿਲ੍ਹਾ ਤਰਨਤਾਰਨ ਅਤੇ ਕੰਪਨੀ ਦੇ ਨਾਂ ਹੋਈ। ਇਸ ਤਰ੍ਹਾਂ ਇਤਿਹਾਸਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਕੀਰਤਪੁਰ ਸਾਹਿਬ ਅਧੀਨ ਆਉਂਦੇ ਖੇਤਰ ਦੀ ਬੋਲੀ ਗੁਰਵਿੰਦਰ ਸਿੰਘ ਵਾਸੀ ਪਿੰਡ ਬੀਕਾਪੁਰ ਤਹਿਸੀਲ ਸ੍ਰੀ ਆਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦੇ ਨਾਂ 50 ਲੱਖ 60 ਹਜ਼ਾਰ ਰੁਪਏ ’ਚ ਹੋਈ ਹੈ।
Advertisement
Advertisement