ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਜ਼ਦੂਰ ਨੂੰ ਆਇਆ ਸਵਾ ਦੋ ਲੱਖ ਦਾ ਬਿਜਲੀ ਬਿੱਲ

06:47 AM Feb 06, 2024 IST

ਮੋਰਿੰਡਾ: ਪਿੰਡ ਟੋਡਰਪੁਰ ਦੇ ਵਸਨੀਕ ਚਰਨਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਸ ਦੇ ਬਿਜਲੀ ਮੀਟਰ ਦੀ ਰੀਡਿੰਗ ਅਚਾਨਕ ਤੇਜ਼ ਹੋ ਗਈ। ਇਸ ’ਤੇ ਉਨ੍ਹਾਂ ਨੇ 21-2-23 ਨੂੰ ਤੇਜ਼ ਮੀਟਰ ਚੱਲਣ ਦੀ ਲਿਖਤੀ ਅਰਜ਼ੀ ਪਾਵਰਕੌਮ ਦੇ ਉਪ ਮੰਡਲ ਅਫ਼ਸਰ ਮੋਰਿੰਡਾ ਨੂੰ ਦਿੱਤੀ ਸੀ। ਇਸ ਵਿੱਚ ਉਨ੍ਹਾਂ ਵਲੋਂ ਮੀਟਰ ਨੂੰ ਚੈਲੰਜ ਕਰ ਦਿੱਤਾ ਸੀ। ਪਰ ਪਾਵਰਕੌਮ ਨੇ ਉਨ੍ਹਾਂ ਦਾ ਮੀਟਰ ਨਹੀਂ ਬਦਦਿਆ ਉਲਟਾ ਉਨ੍ਹਾਂ ਨੂੰ 2 ਲੱਖ 23 ਹਜ਼ਾਰ 730 ਰੁਪਏ ਦਾ ਬਿੱਲ ਭੇਜ ਦਿੱਤਾ ਤੇ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ। ਚਰਨਜੀਤ ਸਿੰਘ ਵੱਲੋਂ ਆਪਣੇ ਮੀਟਰ ਸਬੰਧੀ ਸਾਰੀ ਲਿਖਤੀ ਜਾਣਕਾਰੀ ਦਿੱਤੀ ਹੋਈ ਹੈ। ਇਸ ਸਬੰਧੀ ਜੇਈ ਨੇ ਕਿਹਾ ਕਿ ਇਹ ਪੁਰਾਣਾ ਕੇਸ ਹੈ। ਜਦੋਂ ਮੀਟਰ ਚੈਲੰਜ ਕੀਤਾ ਸੀ, ਉਸ ਸਮੇਂ ਤੱਕ ਯੂਨਿਟਾਂ ਕਾਫ਼ੀ ਚੱਲ ਚੁੱਕੀਆਂ ਸਨ। ਹੁਣ ਨਵਾਂ ਮੀਟਰ ਲਗਾ ਦਿੱਤਾ ਹੈ ਖ਼ਪਤਕਾਰ ਨੂੰ ਚਾਹੀਦਾ ਹੈ ਕਿ ਉਹ ਆਪਣਾ ਕੇਸ ਡਿਸਪਿਊਟ ਕਮੇਟੀ ਵਿੱਚ ਪਾ ਸਕਦਾ ਹੈ। -ਪੱਤਰ ਪ੍ਰੇਰਕ

Advertisement

Advertisement