ਭੱਠਾ ਮਾਲਕਾਂ ਨੇ ਪਰਾਲੀ ਵਰਤਣ ਦੇ ਹੁਕਮ ਨੂੰ ਵਾਪਸ ਲੈਣ ਦੀ ਮੰਗ ਕੀਤੀ
04:14 PM Aug 23, 2023 IST
ਹਰਦੀਪ ਸਿੰਘ ਸੋਢੀ
ਧੂਰੀ, 23 ਅਗਸਤ
ਸੰਗਰੂਰ ਭੱਠਾ ਮਾਲਕ ਐਸੋਸੀਏਸ਼ਨ ਬਲਾਕ ਧੂਰੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੇਖੋਂ ਤੇ ਚੇਅਰਮੈਨ ਪ੍ਰੇਮ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਭੱਠਾ ਮਾਲਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਵੱਖ ਵੱਖ ਬੁਲਾਰਿਆਂ ਨੇ ਸਰਕਾਰ ਵੱਲੋਂ ਭੱਠਾ ਮਾਲਕਾਂ ’ਤੇ ਥੌਪੇ ਪਰਾਲੀ ਵਰਤਣ ਦੇ ਹੁਕਮ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਉਨ੍ਹਾਂ ਫੈਸਲਾ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਨਾ ਕਰੇ।
ਇਸ ਮੌਕੇ ਰਾਕੇਸ਼ ਕੁਮਾਰ ਨੀਟਾ, ਸੁਭਾਸ ਗੁਪਤਾ, ਸ਼ਿਵ ਕੁਮਾਰ, ਜਨਕ ਰਾਜ, ਹਰਕੇਸ਼ ਮਿੱਤਲ, ਮੁਨੀਸ਼ ਕੁਮਾਰ, ਰੋਹਿਤ ਤਾਇਲ, ਕੁਲਦੀਪ ਕੁਮਾਰ, ਜਨਕ ਰਾਜ ਚਾਂਗਲੀ, ਨਰੇਸ਼ ਕੁਮਾਰ, ਮੁਨੀਸ਼ ਬਾਂਸਲ ਤੇ ਵਿਸ਼ਾਲ ਮਿੱਤਲ ਹਾਜ਼ਰ ਸਨ।
Advertisement
Advertisement