ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਰੂ ਨੀਤੀਆਂ ਕਾਰਨ ਭੱਠਾ ਉਦਯੋਗ ਡੁੱਬਣ ਕੰਢੇ

07:23 AM Sep 19, 2024 IST
ਭੱਠਾ ਮਾਲਕ ਐਸੋਸੀਏਸ਼ਨ ਦੇ ਅਹੁਦੇਦਾਰ ਮੀਟਿੰਗ ਕਰਦੇ ਹੋਏ।

ਸੁਭਾਸ਼ ਚੰਦਰ
ਸਮਾਣਾ, 18 ਸਤੰਬਰ
ਜ਼ਿਲ੍ਹਾ ਪਟਿਆਲਾ ਦੇ ਸਮੂਹ ਭੱਠਾ ਮਾਲਕ ਐਸੋਸੀਏਸ਼ਨ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਸ਼ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਭੱਠਾ ਮਾਲਕਾਂ ਨੇ ਹਿੱਸਾ ਲੈ ਕੇ ਸਰਕਾਰ ਵੱਲੋਂ ਬਣਾਈਆਂ ਨਵੀਆਂ ਨੀਤੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਪਹਿਲਾਂ ਹੀ ਭੱਠਾ ਉਦਯੋਗ ਕਈ ਸਾਲਾਂ ਤੋਂ ਆਰਥਿਕ ਮੰਦੀ ਦਾ ਸ਼ਿਕਾਰ ਹੈ। ਹੁਣ ਸਰਕਾਰ ਨੇ ਇੱਟਾਂ ਲਈ ਜੋ ਭੱਠਾ ਮਾਲਕ ਮਿੱਟੀ ਪੁੱਟ ਕੇ ਖੇਤਾਂ ਵਿੱਚੋਂ ਵਰਤਦੇ ਹਨ ਉਸ ’ਤੇ ਵਾਤਾਵਰਨ ਕਲੀਅਰੈਂਸ ਦੀ ਨੀਤੀ ਲਾਗੂ ਕਰ ਦਿੱਤੀ ਹੈ। ਦੂਜਾ ਇੱਟਾਂ ਪਕਾਉਣ ਲਈ ਕੋਲੇ ਦੀ ਥਾਂ ’ਤੇ ਪਰਾਲੀ ਨਾਲ ਤਿਆਰ ਕੀਤੀ ਗਈ ਗਿੱਟੀ ਦੀ ਵਰਤੋਂ ਜ਼ਰੂਰੀ ਕੀਤੀ ਜਾ ਰਹੀ ਹੈ। ਅਜਿਹੇ ’ਚ ਦੋਵੇਂ ਫ਼ੈਸਲੇ ਲਾਗੂ ਹੋਣ ਨਾਲ ਪਹਿਲਾਂ ਤੋਂ ਹੀ ਭਾਰੀ ਸੰਕਟ ਚੱਲ ਰਹੇ ਮਾਲਕਾਂ ਨੂੰ ਭੱਠੇ ਬੰਦ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ’ਚ ਕਰੀਬ 3 ਹਜ਼ਾਰ ਭੱਠੇ ਹਨ, ਜਿਨ੍ਹਾਂ ’ਤੇ ਲੱਖਾਂ ਮਜ਼ਦੂਰ ਕੰਮ ਕਰਕੇ ਆਪਣਾ ਤੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ। ਅਜਿਹੇ ਫ਼ੈਸਲਿਆਂ ਨਾਲ ਉਹ ਸਾਰੇ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਭੱਠਾ ਉਦਯੋਗ ਨਾਲ ਸਬੰਧਿਤ ਮਾਲਕਾਂ ਨਾਲ ਵਿਚਾਰ ਕਰ ਕੇ ਹੀ ਨੀਤੀਆਂ ਲਾਗੂ ਕਰੇ।
ਇਸ ਮੌਕੇ ਮੁਕੇਸ਼ ਬਾਂਸਲ, ਲਿਆਕਤ ਰਾਏ, ਯਸ਼ਪਾਲ ਸਿੰਗਲਾ, ਮੇਘਰਾਜ, ਰਾਕੇਸ਼ ਗਰਗ ਰਿੱਕੀ, ਗਿੰਨੀ ਗੁਪਤਾ, ਅਨੂਪ ਸਿੰਗਲਾ, ਸੁਮਿਤ ਬਾਂਸਲ, ਸੰਜੀਵ ਬਾਂਸਲ, ਸੁਸ਼ੀਲ ਕੁਮਾਰ, ਪਵਨ, ਹੇਮਰਾਜ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Advertisement

Advertisement