For the best experience, open
https://m.punjabitribuneonline.com
on your mobile browser.
Advertisement

ਇਜ਼ਰਾਈਲ-ਹਮਾਸ ਜੰਗ ਤੋਂ ਪ੍ਰੇਰਿਤ ਨਫ਼ਰਤੀ ਅਪਰਾਧ ਤਹਿਤ ਅਮਰੀਕਾ ’ਚ ਬੱਚੇ ਦੀ ਹੱਤਿਆ

07:25 AM Oct 17, 2023 IST
ਇਜ਼ਰਾਈਲ ਹਮਾਸ ਜੰਗ ਤੋਂ ਪ੍ਰੇਰਿਤ ਨਫ਼ਰਤੀ ਅਪਰਾਧ ਤਹਿਤ ਅਮਰੀਕਾ ’ਚ ਬੱਚੇ ਦੀ ਹੱਤਿਆ
Advertisement

ਸ਼ਿਕਾਗੋ, 16 ਅਕਤੂਬਰ
ਇਲੀਨੌਇ ’ਚ ਚਾਕੂ ਨਾਲ ਹਮਲਾ ਕਰਕੇ ਛੇ ਵਰ੍ਹਿਆਂ ਦੇ ਮੁਸਲਿਮ ਬੱਚੇ ਦੀ ਹੱਤਿਆ ਕਰਨ ਅਤੇ ਉਸ ਦੀ ਮਾਂ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ਹੇਠ 71 ਵਰ੍ਹਿਆਂ ਦੇ ਬਜ਼ੁਰਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਨਫ਼ਰਤੀ ਅਪਰਾਧ ਸਬੰਧੀ ਦੋਸ਼ ਲਾਏ ਗਏ ਹਨ। ਪੁਲੀਸ ਨੇ ਦੋਸ਼ ਲਾਇਆ ਕਿ ਪੀੜਤਾਂ ਦੇ ਮੁਸਲਮਾਨ ਹੋਣ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਮੁਲਜ਼ਮ ਨੇ ਇਜ਼ਰਾਈਲ ਅਤੇ ਹਮਾਸ ਵਿਚਕਾਰ ਜਾਰੀ ਜੰਗ ਦੇ ਜਵਾਬ ਵਜੋਂ ਇਹ ਹਮਲਾ ਕੀਤਾ ਹੈ। ਪਿਛਲੇ ਕੁਝ ਦਿਨਾਂ ਤੋਂ ਅਮਰੀਕੀ ਸ਼ਹਿਰਾਂ ’ਚ ਪੁਲੀਸ ਅਤੇ ਸੰਘੀ ਅਧਿਕਾਰੀ ਯਹੂਦੀ ਜਾਂ ਇਸਲਾਮ ਵਿਰੋਧੀ ਭਾਵਨਾਵਾਂ ਤੋਂ ਪ੍ਰੇਰਿਤ ਹਿੰਸਾ ਦੇ ਖ਼ਦਸ਼ੇ ਤਹਿਤ ਹਾਈ ਅਲਰਟ ’ਤੇ ਹਨ। ਯਹੂਦੀ ਅਤੇ ਮੁਸਲਿਮ ਗਰੁੱਪਾਂ ਤੇ ਐੱਫਬੀਆਈ ਦੇ ਅਧਿਕਾਰੀਆਂ ਨੇ ਨਫ਼ਰਤ ਅਤੇ ਧਮਕੀ ਭਰੀ ਬਿਆਨਬਾਜ਼ੀ ਦੀਆਂ ਘਟਨਾਵਾਂ ਵਧਣ ਦੀ ਜਾਣਕਾਰੀ ਦਿੱਤੀ ਹੈ। ਵਿਲ ਕਾਊਂਟੀ ਸ਼ੈਰਿਫ਼ ਦੇ ਦਫ਼ਤਰ ਨੇ ਸੋਸ਼ਲ ਮੀਡੀਆ ’ਤੇ ਜਾਰੀ ਇਕ ਬਿਆਨ ’ਚ ਦੱਸਿਆ ਕਿ ਅਧਿਕਾਰੀਆਂ ਨੂੰ ਸ਼ਿਕਾਗੋ ਦੇ ਦੱਖਣ-ਪੱਛਮ ’ਚ ਕਰੀਬ 40 ਮੀਲ ਦੂਰ ਪਲੇਨਫੀਲਡ ਟਾਊਨਸ਼ਿਪ ਸਥਿਤ ਇਕ ਮਕਾਨ ’ਚੋਂ ਔਰਤ ਅਤੇ ਬੱਚਾ ਮਿਲੇ। ਬੱਚੇ ਨੂੰ ਹਸਪਤਾਲ ’ਚ ਮ੍ਰਿਤਕ ਐਲਾਨ ਦਿੱਤਾ ਗਿਆ। ਬੱਚੇ ਦੀ ਪੋਸਟਮਾਰਟਮ ਰਿਪੋਰਟ ਮੁਤਾਬਕ ਉਸ ’ਤੇ ਦਰਜਨਾਂ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। -ਏਪੀ

Advertisement

Advertisement
Author Image

Advertisement
Advertisement
×