ਮਾਂ ਦੀ ਗੋਦ ’ਚੋਂ ਬੱਚੀ ਨੂੰ ਖੋਂਹਦਾ ਅਗਵਾਕਾਰ ਕਾਬੂ
07:49 AM Nov 16, 2023 IST
Advertisement
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 15 ਨਵੰਬਰ
ਇਥੇ ਗੋਲ ਡਿੱਗੀ ਨੇੜਲੇ ਪੈਟਰੋਲ ਪੰਪ ਕੋਲ ਡੇਢ ਸਾਲਾ ਬੱਚੀ ਨੂੰ ਉਸ ਦੀ ਮਾਂ ਕੋਲੋਂ ਚਾਕੂ ਦੀ ਨੋਕ ’ਤੇ ਜਬਰੀ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਦੇਰ ਸ਼ਾਮ ਨੂੰ ਵਾਪਰੀ ਇਸ ਘਟਨਾ ’ਚ ਮੌਕੇ ’ਤੇ ਮੌਜੂਦ ਲੋਕਾਂ ਨੇ ਅਗਵਾਕਾਰ ਨੂੰ ਘੇਰ ਕੇ ਕਾਫੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸ ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸਥਾਨਕ ਵਸੰਤ ਵਿਹਾਰ ਦਾ ਵਸਨੀਕ ਜੋੜਾ ਆਪਣੀ ਬੱਚੀ ਸਮੇਤ ਸਬਜ਼ੀ ਖਰੀਦਣ ਲਈ ਆਇਆ ਸੀ। ਜਦੋਂ ਘਟਨਾ ਵਾਪਰੀ ਉਦੋਂ ਪੁਰਸ਼ ਕਿਤੇ ਨੇੜੇ ਦੀ ਮਾਰਕੀਟ ’ਚੋਂ ਕੁਝ ਖਰੀਦਣ ਚਲਾ ਗਿਆ ਜਦਕਿ ਉਸ ਦੀ ਪਤਨੀ ਸਬਜ਼ੀ ਖਰੀਦ ਰਹੀ ਸੀ। ਪੁਲੀਸ ਦੇ ਇਕ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।
Advertisement
Advertisement