ਕਾਵਿ ਲੋਕ ਪੁਰਸਕਾਰ ਦਾ ਨਾਮ ‘ਸੁਰਜੀਤ ਪਾਤਰ ਕਾਵਿ ਲੋਕ’ ਰੱਖਿਆ
08:29 AM May 26, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਜਲੰਧਰ, 25 ਮਈ
ਲੋਕ ਮੰਚ ਪੰਜਾਬ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ ਕਾਵਿ ਲੋਕ ਪੁਰਸਕਾਰ ਹੁਣ ‘ਸੁਰਜੀਤ ਪਾਤਰ ਕਾਵਿ ਲੋਕ ਪੁਰਸਕਾਰ’ ਹੋਇਆ ਕਰੇਗਾ। ਇਹ ਐਲਾਨ ਅੱਜ ਇਥੇ ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ, ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਅਤੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਇਕ ਸਾਂਝੇ ਬਿਆਨ ਵਿਚ ਕੀਤਾ। ਉਨ੍ਹਾਂ ਆਖਿਆ ਕਿ ਇਸ ਪੁਰਸਕਾਰ ਵਿੱਚ 51000 ਰੁਪਏ ਦੀ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦਿੱਤਾ ਜਾਇਆ ਕਰੇਗਾ। ਸਾਲ 2024 ਦਾ ਇਹ ਪੁਰਸਕਾਰ ਪਿਛਲੇ ਤਿੰਨ ਸਾਲ (1 ਜਨਵਰੀ, 2021 ਤੋਂ 31 ਦਸੰਬਰ 2023) ਵਿੱਚ ਛਪੀਆਂ, ਕਿਸੇ ਵੀ ਕਾਵਿ ਵਿਧਾ ਦੀਆਂ ਕਿਤਾਬਾਂ ਵਿੱਚੋਂ ਕਿਸੇ ਇਕ ਕਿਤਾਬ ਨੂੰ ਦਿੱਤਾ ਜਾਵੇਗਾ। ਪੁਰਸਕਾਰ ਲਈ ਕਿਤਾਬਾਂ ਮੰਗਵਾਈਆਂ ਨਹੀਂ ਜਾਣਗੀਆਂ।
Advertisement
Advertisement
Advertisement