ਕਰਾਟੇ ਐਸੋਸੀਏਸ਼ਨ ਨੇ ਸੂਬਾ ਪੱਧਰੀ ਮੁਕਾਬਲੇ ਕਰਵਾਏ
ਪੱਤਰ ਪ੍ਰੇਰਕ
ਯਮੁਨਾਨਗਰ, 9 ਅਗਸਤ
ਹਰਿਆਣਾ ਸਪੋਰਟਸ ਕਰਾਟੇ ਐਸੋਸੀਏਸ਼ਨ ਵੱਲੋਂ ਧਰਮਨਗਰੀ ਕੁਰੂਕਸ਼ੇਤਰ ਦੀ ਪੰਜਾਬੀ ਧਰਮਸ਼ਾਲਾ ਵਿੱਚ 22ਵਾਂ ਰਾਜ ਪੱਧਰੀ ਚੈਂਪੀਅਨਸ਼ਿਪ ਕਰਵਾਈ ਗਈ। ਇਸ ਸਬੰਧੀ ਹੋਏ ਸਮਾਗਮ ’ਚ ਜਗ ਜੋਤੀ ਚੈਰੀਟੇਬਲ ਟਰੱਸਟ ਦੇ ਮਹੰਤ ਅਤੇ ਚੇਅਰਮੈਨ ਰਾਜਿੰਦਰ ਪੁਰੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਯਮੁਨਾਨਗਰ ਤੋਂ 42 ਖਿਡਾਰੀਆਂ ਨੇ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ ਅਤੇ 5 ਚਾਂਦੀ ਦੇ ਤਗਮੇ ਅਤੇ 11 ਕਾਂਸੀ ਦੇ ਤਗਮੇ ਜਿੱਤਣ ਵਿੱਚ ਕਾਮਯਾਬ ਹੋਏ। ਯਮੁਨਾਨਗਰ ਜ਼ਿਲ੍ਹਾ ਕਰਾਟੇ ਐਸੋਸੀਏਸ਼ਨ, ਜੋ ਕਿ ਹਰਿਆਣਾ ਸਪੋਰਟਸ ਕਰਾਟੇ ਐਸੋਸੀਏਸ਼ਨ ਅਤੇ ਭਾਰਤੀ ਕਰਾਟੇ ਐਸੋਸੀਏਸ਼ਨ ਵੱਲੋਂ ਮਾਨਤਾ ਪ੍ਰਾਪਤ ਐਸੋਸਿਏਸ਼ਨ ਹੈ ਜਨਰਲ ਸਕੱਤਰ ਨਰੇਸ਼ ਕੁਮਾਰ ਅਤੇ ਡਿਪਟੀ ਜਨਰਲ ਸਕੱਤਰ ਵਿਕਾਸ ਬਾਮਣੀਆ ਨੇ ਦੱਸਿਆ ਕਿ ਚਾਂਦੀ ਦਾ ਤਗਮਾ ਜਿੱਤਣ ਵਾਲੇ ਖਿਡਾਰੀਆਂ ਵਿੱਚ ਐਸ.ਡੀ.ਸਕੂਲ ਦੇ ਨਿਤਿਨ, ਨਿਊ ਹੈਪੀ ਸਕੂਲ ਦੇ ਸੂਰਜ, ਐਸਐਨਵੀ ਸਕੂਲ ਮਾਡਲ ਟਾਊਨ ਦੇ ਸੰਜੂ ਨੇ ਕਾਤਾ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਅਤੇ ਕੁਮਤੇ ਪ੍ਰਤਿਯੋਗਤਾ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ ਜਦਕਿ ਸੰਤ ਨਿਸ਼ਚਲ ਸਿੰਘ ਪਬਲਿਕ ਸਕੂਲ ਦੇ ਆਰੀਅਨ ਅਤੇ ਹਰੀ ਓਮ ਸਿਲਵਰ ਮੈਡਲ ਜਿੱਤਣ ਵਿੱਚ ਕਾਮਯਾਬ ਰਹੇ। ਉਨ੍ਹਾਂ ਦੱਸਿਆ ਕਿ ਕਾਂਸੀ ਦਾ ਤਗਮਾ ਜੇਤੂਆਂ ਵਿੱਚ ਧਰਮਾ ਪਬਲਿਕ ਸਕੂਲ ਦੀ ਜਾਨਵੀ, ਲਵੀ, ਰਾਧਿਕਾ ਅਤੇ ਸਵਾਸਤੀ ਰਾਣਾ ਸ਼ਾਮਲ ਹਨ। ਗਣਪਤੀ ਸਕੂਲ ਤੋਂ ਮਨਿੰਦਰ, ਬਾਮਣੀਆ ਅਕੈਡਮੀ ਤੋਂ ਯੋਗੇਸ਼ ਗੁਪਤਾ, ਰੁਦਰਾ ਅਲਵਾਦੀ, ਆਦੀਸ਼, ਐਸਡੀ ਸਕੂਲ ਤੋਂ ਤੇਜਸ ਅਤੇ ਸੰਤ ਨਿਸ਼ਚਲ ਸਕੂਲ ਤੋਂ ਵਿਧਾਨ ਕਾਂਸੀ ਦਾ ਤਗਮਾ ਜਿੱਤਣ ਵਿੱਚ ਕਾਮਯਾਬ ਰਹੇ।