ਤੀਸਤਾ ਦੀ ਅਰਜ਼ੀ ’ਤੇ ਸੁਣਵਾਈ ਤੋਂ ਜੱਜ ਨੇ ਖ਼ੁਦ ਨੂੰ ਵੱਖ ਕੀਤਾ
07:15 AM Aug 04, 2023 IST
ਅਹਿਮਦਾਬਾਦ, 3 ਅਗਸਤ
ਗੁਜਰਾਤ ਹਾਈ ਕੋਰਟ ਦੇ ਜੱਜ ਜਸਟਿਸ ਸਮੀਰ ਦਵੇ ਨੇ ਅੱਜ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਵੱਲੋਂ 2002 ਦੇ ਦੰਗਿਆਂ ਸਬੰਧੀ ਕੇਸ ’ਚ ਸਬੂਤਾਂ ਨਾਲ ਛੇੜਛਾੜ ਦੇ ਮਾਮਲੇ ’ਚ ਉਨ੍ਹਾਂ ਖ਼ਿਲਾਫ਼ ਅਹਿਮਦਾਬਾਦ ਅਪਰਾਧ ਸ਼ਾਖਾ ਵੱਲੋਂ ਦਰਜ ਐੱਫਆਈਆਰ ਰੱਦ ਕਰਨ ਦੀ ਮੰਗ ਵਾਲੀ ਅਰਜ਼ੀ ’ਤੇ ਸੁਣਵਾਈ ਤੋਂ ਖ਼ੁਦ ਨੂੰ ਵੱਖ ਕਰ ਲਿਆ ਹੈ। ਅੱਜ ਜਦੋਂ ਮਾਮਲਾ ਸੁਣਵਾਈ ਲਈ ਆਇਆ ਤਾਂ ਜਸਟਿਸ ਦਵੇ ਨੇ ਕਿਹਾ, ‘‘ਮਾਮਲਾ ਮੇਰੇ ਕੋਲ ਨਾ ਲਿਆਓ।’’ ਹੁਣ ਚੀਫ ਜਸਟਿਸ ਇਹ ਮਾਮਲਾ ਸੁਣਵਾਈ ਲਈ ਕਿਸੇ ਨਵੇਂ ਜੱਜ ਕੋਲ ਭੇਜਣਗੇ। -ਪੀਟੀਆਈ
Advertisement
Advertisement